♦ All
♦ Nation
♦ Recent News
♦ Spot News
ਤਕਨੀਕ ਦੇ ਖੇਤਰ ਵਿਚ ਅਸਧਾਰਾਨ ਪ੍ਰਤਿਭਾ ਦਾ ਪਰਿਚੈ ਦੇਣ ਵਾਲੇ ਟਾਪ 20 ਵਿਅਕਤੀਆਂ ਦੀ ਫਾਰਚਿਊਨ ਮੈਗਜ਼ੀਨ ਦੀ ਸੂਚੀ ਵਿਚ ਚਾਰ ਭਾਰਤੀ ਸ਼ਾਮਲ ਕੀਤੇ ਗਏ ਹਨ। ਨਵੀਂ ਖੋਜ ਅਤੇ ਅੰਕੜਿਆਂ ਦੇ ਵਿਸ਼ਲੇਸ਼ਣ ਅਤੇ ਪ੍ਰੋਸੈਸਿੰਗ ਖੇਤਰ ਵਿਚ ਕੰਮ ਕਰਨ ਵਾਲੀਆਂ ਇਨ੍ਹਾਂ ਨੌਜਵਾਨ ਪ੍ਰਤਿਭਾਵਾਂ ਨੇ ਅਜਿਹੇ ਹੱਲ ਪੇਸ਼ ਕੀਤੇ ਹਨ, ਜੋ ਕਾਰੋਬਾਰ ਦਾ ਤਰੀਕਾ ਬਦਲਣ ਵਾਲੇ ਹਨ। ਫਾਰਚਿਊਨ ਦੀ ਪਹਿਲੀ 'ਬਿਗ ਡਾਟਾ ਆਲ ਸਟਾਰਸ' ਸੂਚੀ ਦੇ 20 ਨਾਮਾਂ ਵਿਚ ਅਰੁਣ ਮੂਰਤੀ, ਸੁਰਭਿ ਗੁਪਤਾ, ਸਵੀਟੀ ਸਿੰਘ ਅਤੇ ਵਿਜੇ ਸੁਬਰਾਮਣਯਮ ਦਾ ਨਾਂ ਸ਼ਾਮਲ ਹੈ। ਯਾਹੂ ਤੋਂ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਮੂਰਤੀ ਸਾਫਟਵੇਅਰ ਕੰਪਨੀ ਹਾਰਟਵਰਕਰਜ਼ ਦੇ ਸਹਿ ਸੰਸਥਾਪਕ ਹਨ। ਉਨ੍ਹਾਂ ਨੇ ਓਪਨ ਸੋਰਸ ਸਟੋਰੇਜ਼ 'ਤੇ ਕੰਮ ਕੀਤਾ ਹੈ। ਸੁਰਭਿ ਗੁਪਤਾ ਸਾਫਟਵੇਅਰ ਇੰਜੀਨੀਅਰ ਹੈ ਅਤੇ ਸਟੈਨਫੋਰਟ ਯੂਨੀਵਰਸਿਟੀ ਤੋਂ ਕੰਪਿਊਟਰ ਸਾਈਂਸ ਵਿਚ ਡਿਗਰੀ ਲਈ ਹੈ। ਉਨ੍ਹਾਂ ਨੇ ਗੂਗਲ ਵਿਚ ਕੰਮ ਕਰਦੇ ਸਮੇਂ ਹੀ ਟ੍ਰੈਵਲ ਵੈੱਬਾਈਸਟ ਏਅਰ ਬੀ. ਐੱਨ. ਬੀ. ਦੀ ਵਰਤੋਂ ਕਰਕੇ ਆਪਣੀ ਖੋਜ ਸ਼ੁਰੂ ਕੀਤੀ ਸੀ। ਸਵੀਟੀ ਸਿੰਘ ਅਮਰੀਕਨ ਐਕਸਪ੍ਰੈੱਸ ਵਿਚ ਕੰਮ ਕਰਦੀ ਹੈ ਅਤੇ ਇਸ ਬੈਂਕ ਦੀ 'ਮਾਈ ਆਫੀਸਰਜ਼' ਪਹਿਲ ਦੇ ਪਿੱਛੇ ਉਨ੍ਹਾਂ ਦਾ ਦਿਮਾਗ ਹੈ। ਇਹ ਜੀਐੱਮਐੱਸ ਆਈਐੱਮ ਪਲੇਟਫਾਰਮ ਇਸ ਦੇ ਮੈਂਬਰਾਂ ਨੂੰ ਉਸ ਦੀ ਰੁੱਚੀ ਦੇ ਅੰਕੜੇ ਜੁਟਾਉਣ ਵਿਚ ਮਦਦ ਕਰਦਾ ਹੈ। ਇਸ ਤਰ੍ਹਾਂ ਵਿਜੇ ਸੁਬਰਾਮਣਯਮ ਰੇਂਟ ਦਿ ਰਨ-ਵੇਅ ਵਿਚ ਮੁੱਖ ਵਿਸ਼ਲੇਸ਼ਣ ਅਧਿਕਾਰੀ ਹੈ। ਇਹ ਇਕ ਆਨਲਾਈਨ ਸੇਵਾ ਹੈ, ਜੋ ਡਿਜ਼ਾਈਨਰ ਡਰੈੱਸ ਅਤੇ ਹੋਰ ਉਤਪਾਦਾਂ ਨੂੰ ਕਿਰਾਏ 'ਤੇ ਦਿੰਦੀ ਹੈ।
View Archived
In the News
Trivani Media

ਪੰਜਾਬੀ ਜਾਗਰਣ ਦੇ ਚੰਡੀਗੜ੍ਹ ਤੋਂ ਸਪੈਸ਼ਲ ਕਾਰਸਪੌਂਡੈਂਟ ਨਿਰਮਲ ਮਾਨਸਾਹੀਆ ਵਲੋਂ ਅਸਤੀਫਾ. ਸਾਡੇ ਪਿੰਡ ਮੈਗਜ਼ੀਨ ਦੇ ਚੰਡੀਗੜ੍ਹ ਤੋਂ ਬਿਉਰੋ ਚੀਫ਼ ਬਣੇ

ਚੰਡੀਗੜ੍ਹ : ਪੰਜਾਬੀ ਜਾਗਰਣ ਦੇ ਚੰਡੀਗੜ੍ਹ ਤੋਂ ਸਪੈਸ਼ਲ ਕਾਰਸਪੌਂਡੈਂਟ ਨਿਰਮਲ ਮਾਨਸਾਹੀਆ ਵਲੋਂ ਅਸਤੀਫਾ. ਸਾਡੇ ਪਿੰਡ ਮੈਗਜ਼ੀਨ ਦੇ ਚੰਡੀਗੜ੍ਹ ਤੋਂ ਬਿਉਰੋ ਚੀਫ਼ ਬਣੇ ....
 (News posted on: 28 Aug 2014)
 Email Print 

ਚੰਡੀਗੜ੍ਹ : ਪੰਜਾਬੀ ਜਾਗਰਣ ਦੇ ਚੰਡੀਗੜ੍ਹ ਤੋਂ ਸਪੈਸ਼ਲ ਕਾਰਸਪੌਂਡੈਂਟ ਨਿਰਮਲ ਮਾਨਸਾਹੀਆ ਵਲੋਂ ਅਸਤੀਫਾ. ਸਾਡੇ ਪਿੰਡ ਮੈਗਜ਼ੀਨ ਦੇ ਚੰਡੀਗੜ੍ਹ ਤੋਂ ਬਿਉਰੋ ਚੀਫ਼ ਬਣੇ
ਦੋ ਵਿਦਿਆਰਥਣਾਂ ਨੂੰ ਸਾਥੀ ਮੁੰਡਿਆਂ ਨੇ ਭਾਖੜਾ 'ਚ ਧੱਕਾ ਦਿੱਤਾ

ਤਪਾ ਮੰਡੀ, 27 ਅਗਸਤ : ਬਰਨਾਲਾ ਜ਼ਿਲ੍ਹੇ ਦੀ ਸਬ ਡਵੀਜਨ ਤਪਾ ਮੰਡੀ ਦੀਆਂ ਦੋ ਵਿਦਿਆਰਥਣਾਂ ਨੂੰ ਕੁਝ ਮੁੰਡਿਆਂ ਵੱਲੋਂ ਭਾਖੜਾ ਨਹਿਰ ਵਿਚ ਧੱਕਾ ਦੇ ਕੇ ਮਾਰਨ ਦੀ ਕਥਿਤ ਕੋਸ਼ਿਸ ਕੀਤੀ ਗਈ ਹੈ, ਜਿਸ ਵਿਚ ਇਕ ਵਿਦਿਆਰਥਣ ਦ ਦੀ ਮć....
 (News posted on: 28 Aug 2014)
 Email Print 

ਤਪਾ ਮੰਡੀ, 27 ਅਗਸਤ : ਬਰਨਾਲਾ ਜ਼ਿਲ੍ਹੇ ਦੀ ਸਬ ਡਵੀਜਨ ਤਪਾ ਮੰਡੀ ਦੀਆਂ ਦੋ ਵਿਦਿਆਰਥਣਾਂ ਨੂੰ ਕੁਝ ਮੁੰਡਿਆਂ ਵੱਲੋਂ ਭਾਖੜਾ ਨਹਿਰ ਵਿਚ ਧੱਕਾ ਦੇ ਕੇ ਮਾਰਨ ਦੀ ਕਥਿਤ ਕੋਸ਼ਿਸ ਕੀਤੀ ਗਈ ਹੈ, ਜਿਸ ਵਿਚ ਇਕ ਵਿਦਿਆਰਥਣ ਦ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਦਿਆਰਥਣ ਦੇ ਬਚ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀ ਖਬਰ ਮਿਲਦਿਆਂ ਹੀ ਸੋਗ ਵਿਚ ਸਮੁੱਚਾ ਸ਼ਹਿਰ ਬੰਦ ਹੋ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਖੁਰਾਕ ਅਤੇ ਸਪਲਾਈ ਵਿਭਾਗ ਦੇ ਕਰਮਚਾਰੀ ਸੁਭਾਸ਼ ਕੁਮਾਰ ਦੀ ਲੜਕੀ ਸੀਆ ਚੰੜੀਗੜ੍ਹ ਦੇ ਦੇਵ ਸਮਾਜ ਕਾਲਜ ਵਿਖੇ ਬੀ. ਏ ਭਾਗ ਦੂਜਾ ਵਿਚ ਪੜਦੀ ਹੈ, ਜੋ ਪਟਿਆਲਾ ਵਿਖੇ ਪੜਦੀ ਦੂਸਰੀ ਵਿਦਿਆਰਥਣ ਨੂੰ ਮਿਲਣ ਲਈ ਚੰੜੀਗੜ ਤੋਂ ਪਟਿਆਲਾ ਪੁੱਜੀ ਸੀ। ਪਤਾ ਲੱਗਿਆ ਹੈ ਇਹਨਾਂ ਲੜਕੀਆਂ ਨੂੰ ਮਿਲਣ ਲਈ ਤਪਾ ਮੰਡੀ ਤੋਂ ਹੀ ਤਿੰਨ ਲੜਕੇ ਵੀ ਪਟਿਆਲਾ ਗਏ ਹੋਏ ਸਨ। ਜਿਨ੍ਹਾਂ ਨੇ ਆਪਸ ਵਿਚ ਮਿਲਣ ਲਈ ਪਟਿਆਲਾ ਨਹਿਰ 'ਤੇ ਇੱਕਠੇ ਹੋਣ ਦਾ ਪ੍ਰੋਗਰਾਮ ਤੈਅ ਕੀਤਾ ਹੋਇਆਂ ਸੀ, ਜਿਥੇ ਕੱਲ ਆਥਣ ਸਮੇਂ ਕਿਸੇ ਮਸਲੇ ਨੂੰ ਲੈ ਕੇ ਇਹਨਾਂ ਦਰਮਿਆਨ ਆਪਸ ਵਿਚ ਤਕਰਾਰ ਹੋ ਗਈ। ਇਹ ਤਾਂ ਸਪੱਸ਼ਟ ਨਹੀ ਹੋ ਸਕਿਆ ਕਿ ਲੜਕੀਆਂ ਨੂੰ ਨਹਿਰ ਵਿੱਚ ਧੱਕਾ ਦਿੱਤਾ ਗਿਆ ਜਾਂ ਫਿਰ ਉਹਨਾਂ ਲੜਕੀਆਂ ਨੇ ਆਪਣੀ ਮਰਜੀ ਨਾਲ ਹੀ ਨਹਿਰ ਵਿੱਚ ਛਾਲ ਮਾਰ ਦਿੱਤੀ, ਪਰੰਤੂ ਉਹਨਾਂ ਦੇ ਨਹਿਰ ਵਿੱਚ ਡੁੱਬਣ 'ਤੇ ਉਥੇ ਬੈਠੇ ਗੋਤਾਖੋਰਾਂ ਨੇ ਦੋਵਾਂ ਲੜਕੀਆਂ ਨੂੰ ਨਹਿਰ ਵਿਚੋ ਬਾਹਰ ਕੱਢ ਲਿਆ, ਪਰ ਇਹਨਾਂ ਵਿੱਚੋ ਇਕ ਲੜਕੀ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੂਸਰੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਹ ਇਲਾਜ ਅਧੀਨ ਹੈ । ਸੰਪਰਕ ਕਰਨ 'ਤੇ ਪਟਿਆਲਾ ਦੇ ਇੱਕ ਅਧਿਆਪਕਾ ਨੇ ਦੱਸਿਆ ਕਿ ਦੂਸਰੀ ਲੜਕੀ ਦੇ ਹੋਸ਼ ਵਿੱਚ ਆਉਣ ਤੋ ਬਾਅਦ ਹੀ ਸਥਿਤੀ ਸਪੱਸਟ ਹੋ ਸਕੇਗੀ ਕਿ ਇਹ ਘਟਨਾ ਕਿਸ ਤਰ੍ਹਾਂ ਵਾਪਰੀ ਹੈ। ਪਟਿਆਲਾ ਪੁਲਿਸ ਨੇ ਭਾਵੇਂ ਅੱਜ ਤਕੜਸਾਰ ਪਿੰਡ ਘੜੈਲੀ ਵਿਖੇ ਛਾਪਾਮਾਰੀ ਵੀ ਕੀਤੀ ਹੈ, ਪਰੰਤੂ ਪੁਲਸ ਨੂੰ ਲੋੜੀਂਦਾ ਉਕਤ ਨੌਜਵਾਨ ਭੱਜਣ ਵਿਚ ਸਫਲ ਹੋ ਗਿਆ। ਦੂਸਰੇ ਪਾਸੇ ਪਤਾ ਲੱਗਿਆ ਹੈ ਉਕਤ ਤਿੰਨ ਨੌਜਵਾਨਾਂ ਵਿਚੋ ਇੱਕ ਨੌਜਵਾਨ ਨੇ ਪੁਲਸ ਕੋਲ ਆਤਮ ਸਮਰਪਣ ਕਰ ਦਿੱਤਾ ਹੈ, ਜਦੋਕਿ ਬਾਕੀ ਦੋ ਨੌਜਵਾਨਾਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਖ਼ਬਰ ਨਾਲ ਪੂਰੀ ਤਪਾ ਮੰਡੀ ਸ਼ੋਗ ਵਿੱਚ ਡੁੱਬ ਗਈ ਹੈ ਅਤੇ ਕਿਸੇ ਵੀ ਵਪਾਰੀ ਨੇ ਆਪਣੀ ਦੁਕਾਨ ਨਹੀਂ ਖੋਲੀ । ਵੱਖ-ਵੱਖ ਜੱਥੇਬੰਦੀਆਂ ਨੇ ਵਾਪਰੀ ਇਸ ਮੰਦਭਾਗੀ ਘਟਨਾ 'ਤੇ ਡੂੰਘਾ ਅਫਸੋਸ ਪ੍ਰਗਟ ਕੀਤਾ ਹੈ।
ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਨਗਰ ਨਿਗਮ ਬਠਿੰਡਾ ਨੇ ਕੀਤਾ ਉਦਘਾਟਨ ਰਾਜੀਵ ਗਾਂਧੀ ਖੇਲ ਅਭਿਆਨ ਤਹਿਤ ਹਾਕੀ ਪਿਤਾਮਾ ਮੇਜਰ ਧਿਆਨ ਚੰਦ ਜੀ ਨੂੰ ਸਮਰਪਿਤ ਖੇਡ ਵਿਭਾਗ ਵਲੋਂ 3 ਰੋਜਾ ਜਿਲ੍ਹਾ ਪੱਧਰੀ ਪੇਂਡੂ ਖੇਡਾਂ ਬਠਿੰਡਾ 'ਚ ਸ਼ੁਰੂ

ਬਠਿੰਡਾ, 27 ਅਗਸਤ (ਬਾਬੂਸ਼ਾਹੀ ਬਿਉਰੋ) : ਪੰਜਾਬ ਸਰਕਾਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਹਿਯੋਗ ਦੁਆਰਾ ਸਾਲ 2014-15 ਦੇ ਸ਼ੈਸ਼ਨ ਦੌਰਾਨ ਰਾਜੀਵ ਗਾਂਧੀ ਖੇਲ ਅਭਿਆਨ ਸਕੀਮ ਅਧੀਨ ਡਾ&#....
 (News posted on: 28 Aug 2014)
 Email Print 

ਬਠਿੰਡਾ, 27 ਅਗਸਤ (ਬਾਬੂਸ਼ਾਹੀ ਬਿਉਰੋ) : ਪੰਜਾਬ ਸਰਕਾਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਹਿਯੋਗ ਦੁਆਰਾ ਸਾਲ 2014-15 ਦੇ ਸ਼ੈਸ਼ਨ ਦੌਰਾਨ ਰਾਜੀਵ ਗਾਂਧੀ ਖੇਲ ਅਭਿਆਨ ਸਕੀਮ ਅਧੀਨ ਡਾਇਰੈਕਟਰ ਸਪੋਰਟਸ ਪੰਜਾਬ ਜੀ ਦੀ ਰਹਿਨੁਮਾਈ ਹੇਠ ਜਿਲਾ ਪੱਧਰੀ ਪੇਂਡੂ ਟੂਰਨਾਂਮੈਂਟ ਅੰਡਰ-16 ਲੜਕੇ/ਲੜਕੀਆਂ ਹਾਕੀ ਦੇ ਪਿਤਾ ਮੇਜਰ ਧਿਆਨ ਚੰਦ ਜੀ ਦੀ ਯਾਦ ਨੂੰ ਸਮਰਪਿਤ ਮਿਤੀ 27 ਤੋਂ 29 ਅਗਸਤ/2014 ਤੱਕ ਬਹੁਮੰਤਵੀ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਜਿਲਾ ਖੇਡ ਅਫਸਰ ਸਰਦਾਰ ਸੁਖਦੇਵ ਸਿੰਘ ਭੁੱਲਰ ਦੀ ਅਗਵਾਈ ਹੇਠ ਧੂਮ ਧੜੱਲੇ ਨਾਲ ਸ਼ੁਰੂ ਹੋਈਆਂ। ਇਸ 3 ਰੋਜਾਂ ਜਿਲਾ ਪੱਧਰੀ ਪੇਂਡੂ ਖੇਡਾਂ ਦਾ ਉਦਘਾਟਨ ਕਰਨ ਲਈ ਸਾਬਕਾ ਮੇਅਰ ਨਗਰ ਨਿਗਮ ਸਰਦਾਰ ਬਲਜੀਤ ਸਿੰਘ ਬੀੜ ਬਹਿਮਣ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿੱਥੇ ਉਨਾਂ ਨੇ 3 ਰੋਜਾ ਜਿਲਾ ਪੱਧਰੀ ਪੇਂਡੂ ਖੇਡਾਂ ਦਾ ਸ਼ੁਭ ਆਰੰਭ ਆਪਣੇ ਸ਼ੁਭ ਹੱਥਾਂ ਨਾਲ ਗੁਬਾਰੇ ਛੱਡ ਕੇ ਅਤੇ ਖੇਡ ਵਿਭਾਗ, ਪੰਜਾਬ ਦਾ ਝੰਡਾ ਲਹਿਰਾਉਣ ਉਪਰੰਤ ਜਿਲਾ ਪੱਧਰ ਪੇਂਡੂ ਖੇਡਾਂ ਬਠਿੰਡਾ 'ਚ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਮੇਅਰ ਸਰਦਾਰ ਬਲਜੀਤ ਸਿੰਘ ਬੀੜ ਬਹਿਮਣ ਨਗਰ ਨਿਗਮ ਬਠਿੰਡਾ ਨੇ ਜਿਲਾ ਪੱਧਰੀ ਪੇਂਡੂ ਖੇਡਾਂ ਵਿਚ ਭਾਗ ਲੈਣ ਵਾਲੇ ਸਮੂਹ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡ ਵਿਭਾਗ, ਪੰਜਾਬ ਸਰਕਾਰ ਵੱਲੋਂ ਰਾਜੀਵ ਗਾਂਧੀ ਖੇਲ ਅਭਿਆਨ ਸਕੀਮ ਰਾਹੀਂ ਪੇਂਡੂ ਲੜਕੇ/ਲੜਕੀਆਂ ਲਈ ਵੱਖ ਵੱਖ ਗੇਮਾਂ ਦੇ ਟੂਰਨਾਂਮੈਂਟ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਪਿੰਡਾਂ ਵਿਚ ਖਿਡਾਰੀਆਂ ਨੂੰ ਗੇਮਾਂ ਪ੍ਰਤੀ ਜੋ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨਾਂ ਨੇ ਬੋਲਦਿਆਂ ਕਿਹਾ ਕਿ ਖੇਡ ਵਿਭਾਗ ਵੱਲੋਂ ਜੋ ਉਕਤ ਮੁਕਾਬਲੇ ਕਰਵਾਏ ਜਾ ਰਹੇ ਹਨ, ਉਨਾਂ ਵਿਚ ਜੇਤੂ ਖਿਡਾਰੀ ਸਟੇਟ ਪੱਧਰ ਦੇ ਟੂਰਨਾਂਮੈਂਟ ਵਿਚ ਭਾਗ ਲੈ ਸਕਣਗੇਂ। ਇਸ ਮੌਕੇ ਸਟੇਜ ਦੀ ਭੂਮਿਕਾ ਬਲਵਿੰਦਰ ਸਿੰਘ ਮੈਥ ਅਧਿਆਪਕ ਸਰਕਾਰੀ ਸਪੋਰਟਸ ਸਕੂਲ ਘੁੱਦਾ ਨੇ ਨਿਭਾਈ। ਇਸ ਟੂਰਨਾਂਮੈਂਟ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਭੁੱਲਰ ਜਿਲਾ ਖੇਡ ਅਫਸਰ ਬਠਿੰਡਾ ਨੇ ਦੱਸਿਆ ਕਿ ਜਿਲਾ ਪੱਧਰੀ ਪੇਂਡੂ ਖੇਡਾਂ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਅਥਲੈਟਿਕਸ, ਕਬੱਡੀ ਨੈਸ਼ਨਲ ਸਟਾਈਲ, ਖੋਹ ਖੋਹ, ਵਾਲੀਬਾਲ, ਕੁਸ਼ਤੀ, ਫੁੱਟਬਾਲ ਲੜਕੇ/ਲੜਕੀਆਂ, ਐਸਟਰੋਟਰਫ ਹਾਕੀ ਸਟੇਡੀਅਮ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਵਿਖੇ ਹਾਕੀ, ਵੇਟਲਿਫਟਿੰਗ ਭੀਮ ਦਾ ਅਖਾੜਾ, ਸੇਂਟ ਜੇਵੀਅਰ ਸਕੂਲ ਬਠਿੰਡਾ ਵਿਖੇ ਹੈਂਡਬਾਲ, ਖਾਲਸਾ ਸਕੂਲ ਬਠਿੰਡਾ ਵਿਖੇ ਬਾਸਕਟਬਾਲ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਮੌਕੇ ਬਲਵਿੰਦਰ ਸਿੰਘ ਤੈਰਾਕੀ ਕੋਚ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕੀਤਾ। ਅੱਜ ਪਹਿਲੇ ਦਿਨ ਦੇ ਮੁਕਾਬਲੇ ਦੌਰਾਨ ਅਥਲੈਟਿਕਸ ਗੇਮ 800 ਮੀਟਰ ਰੇਸ ਲੜਕੀਆਂ ਵਿਚੋਂ ਰਮਨੋਹਿਤ ਕੌਰ ਸੰਗਤ ਨੇ ਪਹਿਲਾ, ਮੋਦਨਦੀਪ ਕੌਰ ਤਲਵੰਡੀ ਸਾਬੋ ਨੇ ਦੂਸਰਾ ਅਤੇ ਪ੍ਰੀਤਜੋਤ ਕੌਰ ਤਲਵੰਡੀ ਸਾਬੋ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਰੇਸ ਲੜਕਿਆਂ ਵਿਚੋਂ ਹਰਮਨਦੀਪ ਸਿੰਘ ਸੰਗਤ ਨੇ ਪਹਿਲਾ, ਸਨਦੀਪ ਸਿੰਘ ਤਲਵੰਡੀ ਸਾਬੋ ਨੇ ਦੂਸਰਾ ਅਤੇ ਬਲਵੀਰ ਸਿੰਘ ਮੌੜ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸ਼ਾਟ ਪੁੱਟ ਲੜਕੀਆਂ ਵਿਚ ਸੰਦੀਪ ਕੌਰ ਸੰਗਤ ਨੇ ਪਹਿਲਾ, ਕਰਮ ਕੌਰ ਫੂਲ ਨੇ ਦੂਸਰਾ ਅਤੇ ਹਰਪ੍ਰੀਤ ਕੌਰ ਮੌੜ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸ਼ਾਟ ਵਿਚ ਲੜਕਿਆਂ ਵਿਚ ਵਿਸ਼ਨੂੰ ਨੇ ਪਹਿਲਾ, ਮਨਪ੍ਰੀਤ ਕੌਰ ਮੌੜ ਨੇ ਦੂਸਰਾ ਅਤੇ ਦੀਪਕ ਸਿੰਘ ਨਥਾਣਾ ਨੇ ਤੀਸਰਾ ਸਥਾਨ ਲਿਆ। ਕਬੱਡੀ ਲੜਕੀਆਂ ਵਚੋਂ ਰਾਮਪੁਰਾ ਨੇ ਭਗਤਾ ਨੂੰ ਹਰਾਇਆ, ਮੌੜ ਨੇ ਬਠਿੰਡਾ ਨੂੰ 32-2 ਨਾਲ ਹਰਾਇਆ, ਤਲਵੰਡੀ ਸਾਬੋ ਨੇ ਫੂਲ ਨੂੰ 22-6 ਨਾਲ ਹਰਾਇਆ, ਕਬੱਡੀ ਲੜਕਿਆਂ ਵਿਚੋਂ ਬਲਾਕ ਸੰਗਤ ਨੇ ਮੌੜ ਨੂੰ 52-29 ਨਾਲ ਹਰਾਇਆ, ਨਥਾਣਾ ਨੇ ਬਠਿੰਡਾ ਨੂੰ 61-23 ਨਾਲ ਹਰਾਇਆ, ਰਾਮਪੁਰਾ ਨੇ ਫੂਲ ਨੂੰ 38-30 ਨਾਲ ਹਰਾਇਆ, ਕੁਸਤੀ ਲੜਕੀਆਂ ਵੇਟ 38 ਕਿਲੋਂ ਅਮਨਦੀਪ ਕੌਰ ਸੰਗਤ ਨੇ ਵੀਰਪਾਲ ਕੌਰ ਨੂੰ ਹਰਾਇਆ, 40 ਕਿਲੋਂ ਪੂਜਾ ਰਾਣੀ ਭਗਤਾ ਨੇ ਰਾਜਵਿੰਦਰ ਕੌਰ ਸੰਗਤ ਨੂੰ ਹਰਾਇਆ, ਸੋਮਾ ਰਾਣੀ ਸੰਗਤ ਨੇ ਨਿਮਰਤ ਕੌਰ ਭਗਤਾ ਨੂੰ ਹਰਾਇਆ, 43 ਕਿਲੋ ਵੇਟ ਵਿਚ ਵੀਰਪਾਲ ਕੌਰ ਭਗਤਾ ਨੇ ਰੇਖਾ ਰਾਣੀ ਸੰਗਤ ਨੂੰ ਹਰਾਇਆ, 49 ਕਿਲੋ ਵੇਟ ਵਿਚ ਰਮਨਦੀਪ ਕੌਰ ਸੰਗਤ ਨੇ ਕਮਲਜੀਤ ਕੌਰ ਤਲਵੰਡੀ ਸਾਬੋ ਨੂੰ ਹਰਾਇਆ, ਸੱਤੋਰਾਣੀ ਭਗਤਾ ਨੇ ਵੀਰਪਾਲ ਕੌਰ ਤਲਵੰਡੀ ਸਾਬੋ ਨੂੰ ਹਰਾਇਆ, 52 ਕਿਲੋ ਵੇਟ ਵਿਚ ਅਮਨਦੀਪ ਕੌਰ ਭਗਤਾ ਨੇ ਗਗਨਦੀਪ ਸ਼ਰਮਾਂ ਸੰਗਤ ਨੂੰ ਹਰਾਇਆ, 56 ਕਿਲੋ ਵੇਟ ਵਿਚ ਜਸਮੀਤ ਕੌਰ ਸੰਗਤ ਨੇ ਰਮਨਦੀਪ ਕੌਰ ਮੌੜ ਨੂੰ ਹਰਾਇਆ। ਵਾਲੀਬਾਲ ਲੜਕਿਆਂ ਵਿਚੋਂ ਬਠਿੰਡਾ ਬਲਾਕ ਨੇ ਰਾਮਪੁਰਾ ਨੂੰ ਹਰਾਇਆ ਅਤੇ ਸੰਗਤ ਬਲਾਕ ਨੇ ਤਲਵੰਡੀ ਸਾਬੋ ਨੂੰ ਹਰਾਇਆ, ਫੁੱਟਬਾਲ ਵਿਚੋਂ ਬਲਾਕ ਭਗਤਾ ਨੇ ਮੋੜ ਨੂੰ 1-0 ਨਾਲ ਹਰਾਇਆ, ਹਾਕੀ ਲੜਕਿਆਂ ਵਿਚੋਂ ਸੰਗਤ ਨੇ ਰਾਮਪੁਰਾ ਨੂੰ 5-0 ਨਾਲ ਹਰਾਇਆ, ਨਥਾਣਾ ਨੇ ਭਗਤਾ ਨੂੰ 4-1 ਨਾਲ ਹਰਾਇਆ। ਹਾਕੀ ਲੜਕੀਆਂ ਵਿਚੋਂ ਸੰਗਤ ਨੇ ਰਾਮਪੁਰਾ ਨੂੰ 4-0 ਨਾਲ ਹਰਾਇਆ। ਬਾਸਕਟਬਾਲ ਵਿਚੋਂ ਬਠਿੰਡਾ ਬਲਾਕ ਨੇ ਤਲਵੰਡੀ ਸਾਬੋ ਨੂੰ 25-10 ਨਾਲ ਹਰਾਇਆ ਹੈਂਡਬਾਲ ਵਿਚੋਂ ਤਲਵੰਡੀ ਸਾਬੋ ਨੇ ਸੰਗਤ ਨੂੰ 8-4 ਨਾਲ ਹਰਾਇਆ ਅਤੇ ਬਠਿੰਡਾ ਬਲਾਕ ਨੇ ਤਲਵੰਡੀ ਸਾਬੋ ਨੂੰ 10-6 ਨਾਲ ਹਰਾਇਆ। ਵੇਟਲਿਫਟਿੰਗ ਵਿਚੋਂ ਲੜਕੀਆਂ ਵਿਚ 44 ਵੇਟ ਵਿਚੋਂ ਗੁਰਇੰਦਰ ਕੌਰ ਸੰਗਤ ਨੇ ਪਹਿਲਾ, ਸੁਖਬੀਰ ਕੌਰ ਬਲਾਕ ਫੂਲ ਨੇ ਦੂਸਰਾ ਅਤੇ ਗਗਨਦੀਪ ਕੌਰ ਬਲਾਕ ਫੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 48 ਕਿਲੋਂ ਲੜਕੀਆਂ ਵਿਚੋਂ ਨਿੰਦਰ ਕੌਰ ਬਲਾਕ ਸੰਗਤ ਨੇ ਪਹਿਲਾ, ਅਮ੍ਰਿਤਪਾਲ ਕੌਰ ਰਾਮਪੁਰਾ ਨੇ ਦੂਸਰਾ ਅਤੇ ਸੁਖਪ੍ਰੀਤ ਕੌਰ ਫੂਲ ਨੇ ਤੀਸਰਾ ਸਥਾਨ ਲਿਆ। 53 ਕਿਲੋਂ ਵੇਟ ਵਿਚ ਰਾਜਪ੍ਰੀਤ ਕੌਰ ਸੰਗਤ ਨੇ ਪਹਿਲਾ, ਸੁਖਬੀਰ ਕੌਰ ਫੂਲ ਨੇ ਦੂਸਰਾ ਅਤੇ ਨਿੰਦਰ ਕੌਰ ਰਾਮਪੁਰਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 55 ਕਿਲੋਂ ਵੇਟ ਵਿਚੋਂ ਰਮਨਦੀਪ ਕੌਰ ਸੰਗਤ ਨੇ ਪਹਿਲਾ, ਕਮਲਜੀਤ ਕੌਰ ਰਾਮਪੁਰਾ ਨੇ ਦੂਸਰਾ ਅਤੇ ਅਰਸਪ੍ਰੀਤ ਕੌਰ ਰਾਮਪੁਰਾ ਨੇ ਤੀਸਰਾ ਸਥਾਨ ਲਿਆ। 63 ਕਿਲੋਂ ਹਰਪ੍ਰੀਤ ਕੌਰ ਫੂਲ ਨੇ ਪਹਿਲਾ, ਮਨਦੀਪ ਕੌਰ ਰਾਮਪੁਰਾ ਨੇ ਦੂਸਰਾ ਅਤੇ ਲਵਪ੍ਰ੍ਰੀਤ ਕੌਰ ਰਾਮੁਪਰਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 69 ਕਿਲੋਂ ਵੇਟ ਵਿਚ ਅਮਨਦੀਪ ਕੌਰ ਸੰਗਤ ਨੇ ਪਹਿਲਾ, ਮਨਦੀਪ ਕੌਰ ਰਾਮਪੁਰਾ ਨੇ ਦੂਸਰਾ ਅਤੇ ਰਾਜਵਿੰਦਰ ਕੌਰ ਰਾਮਪੁਰਾ ਨੇ ਤੀਸਰਾ ਸਥਾਨ ਲਿਆ। ਇਸ ਟੂਰਨਾਂਮੈਂਟ ਵਿਚ ਭਾਗ ਲੈਣ ਵਾਲੀਆਂ ਖਿਡਾਰੀਆਂ ਨੂੰ ਵਿਭਾਗ ਵੱਲੋਂ ਡਾਈਟ ਦਿੱਤੀ ਗਈ। ਜਿਲਾ ਖੇਡ ਅਫਸਰ ਸਰਦਾਰ ਸੁਖਦੇਵ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਜਿਲਾ ਪੱਧਰ ਪੇਂਡੂ ਟੂਰਨਾਂਮੈਂਟ ਦੇ ਕੰਪੀਟੀਸ਼ਨ ਵਿਚੋਂ ਸਟੇਟ ਪੱਧਰ ਦੇ ਕੰਪੀਟੀਸ਼ਨ ਵਿਚ ਭਾਗ ਲੈਣ ਵਾਲੀਆਂ ਟੀਮਾਂ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਬਲਵਿੰਦਰ ਸਿੰਘ ਤੈਰਾਕੀ ਕੋਚ, ਦਲਵਿੰਦਰ ਸਿੰਘ ਡਾਇਰੈਕਟਰ ਸਪੋਰਟਸ ਸਕੂਲ ਘੁੱਦਾ, ਨਾਜ਼ਰ ਸਿੰਘ ਪ੍ਰਿੰਸੀਪਲ ਸਰਕਾਰੀ ਸਪੋਰਟਸ ਸਕੂਲ, ਨਰਿੰਦਰ ਸਿੰਘ ਸਟੈਨੋ ਖੇਡ ਵਿਭਾਗ ਪੰਜਾਬ, ਅਜੇ ਕੁਮਾਰ ਕਲਰਕ, ਹਰਦੀਪ ਸਿੰਘ ਬਾਕਸਿੰਗ ਕੋਚ, ਹੁਕਮਜੀਤ ਕੌਰ ਵਾਲੀਬਾਲ ਕੋਚ, ਖੁਸ਼ਵਿੰਦਰ ਸਿੰਘ ਕੁਸ਼ਤੀ ਕੋਚ, ਹਰਦੀਪ ਸਿੰਘ ਬਾਕਸਿੰਗ ਕੋਚ, ਹਰਨੇਕ ਸਿੰਘ ਅਥਲੈਟਿਕਸ ਕੋਚ, ਰਾਜਵੰਤ ਸਿੰਘ ਹਾਕੀ ਕੋਚ, ਕਰਮਜੀਤ ਕੌਰ ਡੀ. ਪੀ. ਈ, ਭਿੰਦਰ ਕੌਰ ਲੈਕਚਰਾਰ, ਦਵਿੰਦਰ ਸਿੰਘ ਡੀ. ਪੀ. ਈ, ਬਲਵੀਰ ਸਿੰਘ ਬਾਕਸਿੰਗ ਕੋਚ, ਅਵਤਾਰ ਸਿੰਘ ਹਾਕੀ ਕੋਚ ਆਦਿ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।
ਬਿਨਾ ਸਨਾਖਤ ਕਿਸੇ ਵਿਅਕਤੀ ਨੂੰ ਹੋਟਲ/ਰੈਸਟੋਰੈਂਟ/ਧਰਮਸ਼ਾਲਾ 'ਚ ਨਾ ਠਹਿਰਾਇਆ ਜਾਵੇ-ਵਧੀਕ ਜਿਲ੍ਹਾ ਮੈਜਿਸਟ੍ਰੇਟ

ਸੰਗਰੂਰ, 27 ਅਗਸਤ (ਬਾਬੂਸ਼ਾਹੀ ਬਿਉਰੋ) : ਵਧੀਕ ਜਿਲ੍ਹਾ ਮੈਜਿਸਟਰੇਟ ਸ. ਪ੍ਰੀਤਮ ਸਿੰਘ ਜੌਹਲ ਨੇ ਫੋਜ਼ਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿਲ੍ਹਾ ਸੰਗਰੂਰ ਦੀ ....
 (News posted on: 28 Aug 2014)
 Email Print 

ਸੰਗਰੂਰ, 27 ਅਗਸਤ (ਬਾਬੂਸ਼ਾਹੀ ਬਿਉਰੋ) : ਵਧੀਕ ਜਿਲ੍ਹਾ ਮੈਜਿਸਟਰੇਟ ਸ. ਪ੍ਰੀਤਮ ਸਿੰਘ ਜੌਹਲ ਨੇ ਫੋਜ਼ਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿਲ੍ਹਾ ਸੰਗਰੂਰ ਦੀ ਹਦੂਦ ਅੰਦਰ ਸਥਿਤ ਹੋਟਲ/ਰੈਸਟੋਰੈਂਟ/ਧਰਮਸ਼ਾਲਾ ਦੇ ਪ੍ਰਬੰਧਕਾਂ/ ਮਾਲਕਾਂ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਬਿਨਾ ਸਨਾਖਤੀ ਸਬੂਤ ਤੋਂ ਹੋਟਲ/ਰੈਸਟੋਰੈਂਟ/ਧਰਮਸ਼ਾਲਾ ਆਦਿ ਵਿੱਚ ਨਾ ਠਹਿਰਾਇਆ ਜਾਵੇ।
ਉਨਾਂ ਦੱਸਿਆ ਉਪਰੋਕਤ ਥਾਵਾਂ ਤੇ ਠਹਿਰਣ ਵਾਲੇ ਵਿਅਕਤੀਆਂ ਦੇ ਵੇਰਵਿਆਂ ਦਾ ਇੰਦਰਾਜ ਰਜਿਸਟਰ ਵਿੱਚ ਦਰਜ਼ ਕੀਤਾ ਜਾਵੇ ਅਤੇ ਟੇਲੀਫੋਨ ਨੰਬਰ ਅਤੇ ਘਰ ਦਾ ਪਤਾ ਲਾਜ਼ਮੀ ਲਿਖਿਆ ਜਾਵੇ। ਹੋਟਲ/ਰੈਸਟੋਰੈਂਟ/ਧਰਮਸ਼ਾਲਾ ਆਦਿ ਤੇ ਠਹਿਰਣ ਵਾਲੇ ਵਿਅਕਤੀਆਂ ਦੀ ਗਤੀਵਿਧੀ ਤੇ ਕੋਈ ਸ਼ੱਕ ਲਗਦਾ ਹੋਵੇ, ਤਾਂ ਪ੍ਰਬੰਧਕਾਂ ਅਤੇ ਮਾਲਕਾਂ ਨੂੰ ਸਬੰਧਤ ਥਾਣੇ ਨਾਲ ਸੰਪਰਕ ਕਰਕੇ ਇਸਦੀ ਸੂਚਨਾ ਦਿੱਤੀ ਜਾਵੇ, ਤਾਂ ਜੋ ਜ਼ਿਲੇ ਅੰਦਰ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਦਾ ਖਤਰਾ ਪੈਦਾ ਨਾ ਹੋਵੇ। ਇਹ ਹੁਕਮ 27 ਅਕਤੂਬਰ 2014 ਤੱਕ ਲਾਗੂ ਰਹਿਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।ਚਾਰ ਦਹਾਕੇ ਵਿਦਿਆ ਦੇਣ ਵਾਲੇ ਮਾਸਟਰ ਗੁਰਨਾਮ ਸਿੰਘ ਦਾ ਹੋਇਆ ਦੇਹਾਂਤ

ਚੰਡੀਗੜ੍, 27 ਅਗੱਸਤ (ਬਾਬੂਸ਼ਾਹੀ ਬਿਉਰੋ) : ਵਿਦਿਆ ਦਾਨ ਦੇ ਕੇ ਸੈਕੜਿਆਂ ਦੇ ਜੀਵਨ ਸਫਲ ਬਣਾਉਣ ਵਾਲਿਆਂ ਦਾ ਦੇਸ, ਕੌਮ, ਧਰਮ ਅਤੇ ਪਿੰਡ-ਪਰਵਾਰ ਹਮੇਸਾ ਰਿਣੀ ਰਹਿੰਦਾ ਹੈ ਅਜਿਹੇ ਹੀ ਮਾਸਟਰ ਗੁਰਨਾਮ ਸਿੰਘ ਜੋ ਸਰਕਾਰੀ ਪ੍Ą....
 (News posted on: 28 Aug 2014)
 Email Print 

ਚੰਡੀਗੜ੍, 27 ਅਗੱਸਤ (ਬਾਬੂਸ਼ਾਹੀ ਬਿਉਰੋ) : ਵਿਦਿਆ ਦਾਨ ਦੇ ਕੇ ਸੈਕੜਿਆਂ ਦੇ ਜੀਵਨ ਸਫਲ ਬਣਾਉਣ ਵਾਲਿਆਂ ਦਾ ਦੇਸ, ਕੌਮ, ਧਰਮ ਅਤੇ ਪਿੰਡ-ਪਰਵਾਰ ਹਮੇਸਾ ਰਿਣੀ ਰਹਿੰਦਾ ਹੈ ਅਜਿਹੇ ਹੀ ਮਾਸਟਰ ਗੁਰਨਾਮ ਸਿੰਘ ਜੋ ਸਰਕਾਰੀ ਪ੍ਰਾਇਮਰੀ ਸਕੂਲ, ਦੇਵੀਨਗਰ(ਅਬਰਾਵਾਂ) ਤੋ ਸੇਵਾ ਨਿਵਿਰਤ ਹੋਏ, ਦਾ 26 ਅਗੱਸਤ ਨੂੰ ਉਨਾਂ ਦੇ ਜੱਦੀ ਪਿੰਡ ਗੁਰਦਿੱਤਪੁਰ (ਨੱਤਿਆਂ) ਵਿਚ ਸੰਸਕਾਰ ਕਰ ਦਿੱਤਾ ਗਿਆ ਹੈ| 84 ਸਾਲਾਂ ਦੀ ਉਮਰ ਨੂੰ ਪੁੱਗੇ ਸ: ਗੁਰਨਾਮ ਸਿੰਘ ਇਲਾਕੇ ਦੇ ਸਿਰਕੱਢ ਪਰਵਾਰ ਨਾਲ ਸਬੰਧਤ ਸਨ, ਉਨਾਂ ਦੇ ਪੁਰਖੇ ਸਫੈਦਪੋਸ ਹੋਣ ਕਰਕੇ ਪਿੰਡਾਂ ਵਿਚ ਉਨਾਂ ਦਾ ਚੰਗਾ ਦਬਦਬਾ ਸੀ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਚੇਟਕ ਲਗਾਉਣ ਵਿਚ ਉਨਾਂ ਦੀ ਵੱਡੀ ਦੇਣ ਸੀ| ਇਹ ਵੀ ਜਿਕਰਯੋਗ ਹੈ ਕਿ ਉਨਾਂ ਦੇ ਪੜ੍ਹਾਈ ਵਿਦਿਆਰਥੀ ਗਜਟਿਡ ਪੋਸਟਾਂ ਉਤੇ ਵੀ ਅਣਗਿਣਤ ਲੱਗੇ ਹੋਏ ਹਨ| ਉਹ ਭਾਵੇ ਨਿਆਮਤਪੁਰ, ਖੇੜਾ ਦਬਾਲੀ, ਮਾਣਕਪੁਰ ਵੀ ਰਹੇ ਪਰੰਤੂ ਢਾਈ ਦਹਾਕੇ ਉਹ ਪਿੰਡ ਅਬਰਾਵਾਂ ਦੇ ਸਰਕਾਰੀ ਸਕੂਲ ਵਿਚ ਹੀ ਰਹੇ| ਉਹ ਖੁਦ ਫੁੱਟਬਾਲ ਦੇ ਖਿਡਾਰੀ ਸਨ ਅਤੇ ਉਨਾਂ ਖਰੜ ਦੇ ਖਾਲਸਾ ਸਕੂਲ ਅਤੇ ਰੋਪੜ ਦੇ ਸਰਕਾਰੀ ਕਾਲਜ ਤੋ ਵਿਦਿਆ ਪ੍ਰਾਪਤ ਕੀਤੀ ਸੀ| ਉਨਾਂ ਦੀ ਪਤਨੀ ਮਰਹੂਮ ਬੀਬੀ ਰਜਿੰਦਰ ਕੌਰ ਵੀ ਵਿਦਿਆ ਖੇਤਰ ਵਿਚ ਅਧਿਆਪਨ ਖੇਤਰ ਵਿਚ ਸੀ| ਗਰੀਬ ਅਤੇ ਲੋੜਵੰਦ ਬੱਚਿਆਂ ਦੀਆਂ ਫੀਸਾਂ ਤਾਰ ਕੇ ਸਕੂਲ ਅਤੇ ਪੜ੍ਹਾਈ ਜੋੜੀ ਰੱਖਣਾ ਉਨਾਂ ਦੀ ਮੁੱਖ ਖੂਬੀ ਸੀ ਜਿਨਾਂ ਵਿਚ ਰਾਮ ਸਿੰਘ ਗੀਗੇਮਾਜਰਾ ਇੱਕ ਵਿਲੱਖਣ ਮਿਸਾਲ ਹੈ| ਉਨਾਂ ਕੋਲ ਦੋ ਪੀੜੀਆਂ ਅਰਥਾਤ ਪਿਉ-ਪੁੱਤਰਾਂ ਨੇ ਵੀ ਪੜ੍ਹਾਈ ਕੀਤੀ ਹੈ| ਉਨਾਂ ਦੇ ਵਿਦਿਆਰਥੀਆਂ ਵਿਚ ਡਾ: ਬਹਾਦਰ ਸਿੰਘ ਪਾਬਲਾ, ਪੱਤਰਕਾਰ ਸਰਦੂਲ ਸਿੰਘ ਅਬਰਾਵਾਂ, ਮੰਚ ਸੰਚਾਲਕ ਨਰਿੰਦਰ ਸਿੰਘ ਅਬਰਾਵਾਂ, ਗਾਇਕ ਹਰਦੀਪ ਸਿੰਘ ਅਤੇ ਹੋਰ ਸੁਮਾਰ ਹਨ|
ਮਾਸਟਰ ਗੁਰਨਾਮ ਸਿੰਘ ਦੀ ਚਿੰਤਾ ਨੂੰ ਅੱਗ ਪੁੱਤਰ ਪਰਮਜੀਤਪਾਲ ਸਿੰਘ ਨੇ ਦਿੱਤੀ| ਅੰਤਮ ਅਰਦਾਸ ਪਿੰਡ ਗੁਰਦਿਤਪੁਰਾ (ਨੱਤਿਆ), ਜਿਲਾ ਪਟਿਆਲਾ ਵਿਖੇ ਐਤਵਾਰ 31 ਅਗੱਸਤ ਨੂੰ ਦੁਪਹਿਰੇ 1 ਤੋ 2 ਵਜੇ ਗੁਰਦਵਾਰਾ ਸਾਹਿਬ ਵਿਖੇ ਹੋਏਗੀ|


No Records Found.
No Records Found.

ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁੰਦਰ ਜਲੌ ਸੱਜਣਗੇ; ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਵੇਗਾ ਸ਼ਬਦ-ਵਿਚਾਰ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ-ਕੀਰਤਨ 1 ਸਤੰਬਰ ਨੂੰ

ਅੰਮ੍ਰਿਤਸਰ, 27 ਅਗਸਤ (ਬਾਬੂਸ਼ਾਹੀ ਬਿਉਰੋ) : ਬਾਣੀ ਦੇ ਬੋਹਿਥ, ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ &#....
 (News posted on: 27 Aug, 2014)
 Email Print 

ਅੰਮ੍ਰਿਤਸਰ, 27 ਅਗਸਤ (ਬਾਬੂਸ਼ਾਹੀ ਬਿਉਰੋ) : ਬਾਣੀ ਦੇ ਬੋਹਿਥ, ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਅਲੌਕਿਕ ਨਗਰ-ਕੀਰਤਨ 1 ਸਤੰਬਰ ਨੂੰ ਸਵੇਰੇ 7 ਵਜੇ ਆਰੰਭ ਹੋਵੇਗਾ। ਜਿਸ ਵਿੱਚ ਸਕੂਲਾਂ/ਕਾਲਜਾਂ ਦੇ ਵਿਦਿਆਰਥੀ, ਸਟਾਫ਼ ਤੇ ਬੈਂਡ, ਸ਼ਹਿਰ ਦੀਆਂ ਵੱਖ-ਵੱਖ ਬੈਂਡ ਪਾਰਟੀਆਂ, ਸ਼ਬਦੀ ਜਥੇ, ਧਾਰਮਿਕ ਸਭਾ-ਸੁਸਾਇਟੀਆਂ ਤੇ ਗੁਰੂ-ਜਸ ਗਾਇਨ ਕਰਦੀਆਂ ਸੰਗਤਾਂ ਸ਼ਮੂਲੀਅਤ ਕਰਨਗੀਆਂ।
ਇਸੇ ਦਿਨ ਪਹਿਲੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਾਮ 8.00 ਵਜੇ ਤੋਂ ਦੇਰ ਰਾਤ 1.00 ਵਜੇ ਤੀਕ ਸ਼ਬਦ-ਵਿਚਾਰ ਤੇ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸੰਗਤਾਂ ਨਾਲ ਗੁਰਸ਼ਬਦ ਵਿਚਾਰਾਂ ਦੀ ਸਾਂਝ ਕੀਤੀ ਜਾਵੇਗੀ।ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਸਤਨਾਮ ਸਿੰਘ, ਭਾਈ ਜੁਝਾਰ ਸਿੰਘ ਤੇ ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਹਰਜੋਤ ਸਿੰਘ ਜ਼ਖਮੀ ਜਲੰਧਰ ਵਾਲੇ, ਡਾ. ਗੁਰਿੰਦਰ ਸਿੰਘ ਬਟਾਲਾ, ਭਾਈ ਅਮਰਜੀਤ ਸਿੰਘ ਪਟਿਆਲਾ, ਬੀਬੀ ਆਸ਼ੂਪ੍ਰੀਤ ਕੌਰ ਜਲੰਧਰ ਵਾਲਿਆਂ ਦੇ ਜਥਿਆਂ ਵੱਲੋਂ ਕਥਾ ਵਖਿਆਨਾਂ ਤੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।1 ਸਤੰਬਰ ਨੂੰ ਸਵੇਰੇ 8.30 ਵਜੇ ਤੋਂ 12 ਵਜੇ ਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਸੁੰਦਰ ਜਲੌ ਸਜਾਏ ਜਾਣਗੇ।ਰਾਤ ਨੂੰ ਦੀਪਮਾਲਾ ਹੋਵੇਗੀ 'ਤੇ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਆਤਿਸ਼ਬਾਜੀ ਚਲਾਈ ਜਾਵੇਗੀ।ਇਸ ਦਿਨ ਸਾਰੇ ਸਮਾਗਮਾਂ ਦਾ ਪੀ.ਟੀ.ਸੀ. ਚੈਨਲ ਵੱਲੋਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ 31 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸਵੇਰੇ 7 ਵਜੇ ਤੋਂ ਰਾਤ 11 ਵਜੇ ਤੀਕ ਮਹਾਨ ਗੁਰਮਤਿ ਸਮਾਗਮ ਹੋਵੇਗਾ।ਜਿਸ ਵਿੱਚ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਅਤੇ ਸਮੂਹ ਸਿੰਘ ਸਾਹਿਬਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ, ਸ. ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਮਨਿੰਦਰ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਗੁਰਇਕਬਾਲ ਸਿੰਘ ਤੇ ਬੀਬੀ ਪਰਮਜੀਤ ਕੌਰ ਬੀਬੀ ਕੌਲਾਂ ਜੀ ਭਲਾਈ ਕੇਂਦਰ, ਬੀਬੀ ਪਰਨੀਤ ਕੌਰ ਕਾਦੀਆਂ, ਬੀਬੀ ਰੋਜ਼ਦੀਪ ਕੌਰ ਭਿਖੀਵਿੰਡ, ਭਾਈ ਤੇਜਿੰਦਰ ਸਿੰਘ ਸ਼ਿਮਲੇ ਵਾਲੇ, ਭਾਈ ਹਰਜੋਤ ਸਿੰਘ ਜ਼ਖਮੀ ਜਲੰਧਰ, ਭਾਈ ਰਜਿੰਦਰਪਾਲ ਸਿੰਘ ਲੁਧਿਆਣੇ ਵਾਲੇ, ਪ੍ਰਿੰਸੀਪਲ ਨਰਿੰਦਰਬੀਰ ਸਿੰਘ ਚੰਡੀਗੜ, ਬਾਬਾ ਦਰਸ਼ਨ ਸਿੰਘ ਗੁਮਟਾਲੇ ਵਾਲੇ, ਭਾਈ ਗੁਰਵਿੰਦਰ ਸਿੰਘ ਖਾਲਸਾ, ਬਾਬਾ ਫਤਿਹ ਸਿੰਘ ਖਾਲਸਾ ਕੀਰਤਨੀ ਜਥਾ, ਭਾਈ ਮਨਪ੍ਰੀਤ ਸਿੰਘ, ਭਾਈ ਕੁਲਜੀਤ ਸਿੰਘ ਨੈਰੋਬੀ ਵਾਲੇ, ਭਾਈ ਕਿਸ਼ਨ ਸਿੰਘ ਸੰਤਨ ਕੀ ਕੁਟੀਆ, ਭਾਈ ਜਸਬੀਰ ਸਿੰਘ ਪੰਜਾਬ ਐਂਡ ਸਿੰਧ ਬੈਂਕ ਵਾਲੇ, ਭਾਈ ਸਤਬੀਰ ਸਿੰਘ ਚੋਜੀ, ਬੀਬੀ ਹਰਭਜਨ ਕੌਰ, ਬੀਬੀ ਅਮਰਜੀਤ ਕੌਰ ਅਤੇ ਬੀਬੀ ਪ੍ਰਭਜੋਤ ਕੌਰ ਬਟਾਲੇ ਵਾਲੇ ਆਦਿ ਦੇ ਜਥਿਆਂ ਵੱਲੋਂ ਕਥਾ ਵਖਿਆਨਾਂ ਤੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।ਸੰਗਤਾਂ ਨੂੰ ਅਪੀਲ ਹੈ ਕਿ ਪਰਿਵਾਰਾਂ ਸਮੇਤ ਨਗਰ-ਕੀਰਤਨ ਅਤੇ ਸਜੇ ਦੀਵਾਨ 'ਚ ਸ਼ਮੂਲੀਅਤ ਕਰਕੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਨ।ਇਸ ਸਮਾਗਮ ਦਾ ਫਤਿਹ ਟੀ. ਵੀ. ਚੈਨਲ ਵੱਲੋਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।ਜਥੇਦਾਰ ਅਵਤਾਰ ਸਿੰਘ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੂੰ ਵਾਤਾ-ਅਨੁਕੂਲ (ਏ.ਸੀ.) ਕਰਨ ਦੀ ਅਰੰਭਤਾ

ਅੰਮ੍ਰਿਤਸਰ, 27 ਅਗਸਤ (ਬਾਬੂਸ਼ਾਹੀ ਬਿਉਰੋ) : ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੂੰ ਵਾਤਾ-ਅਨਕੂਲ (ਏ.ਸੀ.) ਕਰਨ ਦੀ ਸ਼ੁਭ ਅਰੰਭਤਾ ਕਰਦਿਆਂ ਜਥੇਦਾਰ &....
 (News posted on: 27 Aug, 2014)
 Email Print 

ਅੰਮ੍ਰਿਤਸਰ, 27 ਅਗਸਤ (ਬਾਬੂਸ਼ਾਹੀ ਬਿਉਰੋ) : ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੂੰ ਵਾਤਾ-ਅਨਕੂਲ (ਏ.ਸੀ.) ਕਰਨ ਦੀ ਸ਼ੁਭ ਅਰੰਭਤਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਦਾ ਨਿਕਾਸੀ ਕੀਤੀ। ਇਸ ਸਮੇਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀ:ਹੈੱਡ ਗ੍ਰੰਥੀ ਤੇ ਚੱਡਾ ਪ੍ਰਵਾਰ ਵੱਲੋਂ ਸ.ਰਜਿੰਦਰ ਸਿੰਘ ਚੱਡਾ ਵੀ ਮੌਜੂਦ ਸਨ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਮੌਸਮ ਨੂੰ ਮੁਖ ਰੱਖਦਿਆਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੂੰ ਵਾਤਾ-ਅਨੁਕੂਲ (ਏ.ਸੀ.) ਕਰਨਾ ਸਮੇਂ ਦੀ ਲੋੜ ਸੀ ਸੋ ਇਸ ਕਾਰਜ ਨੂੰ ਮੁਕੰਮਲ ਕਰਨ ਲਈ ਬੀਬੀ ਪ੍ਰਕਾਸ਼ ਕੌਰ ਚੱਡਾ ਸਪੁੱਤਨੀ ਸਵ: ਸ.ਕੁਲਵੰਤ ਸਿੰਘ ਚੱਡਾ ਨੂੰ ਸੇਵਾ ਸੌਪੀਂ ਗਈ ਹੈ ਜੋ ਆਉਣ ਵਾਲੀਆਂ ਗਰਮੀਆਂ ਤੋਂ ਪਹਿਲਾਂ ਮੁਕੰਮਲ ਹੋ ਜਾਵੇਗੀ।
ਇਸ ਤੋਂ ਪਹਿਲਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਸਮਾਗਮ 'ਚ ਭਾਈ ਰਾਏ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ, ਅਰਦਾਸ ਭਾਈ ਕੁਲਵਿੰਦਰ ਸਿੰਘ ਨੇ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਨੇ ਲਿਆ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ.ਰਜਿੰਦਰ ਸਿੰਘ ਚੱਡਾ, ਸ.ਗੁਰਦੀਪ ਸਿੰਘ ਤੇ ਸ.ਤੇਜਿੰਦਰ ਸਿੰਘ ਬਿੱਟੂ ਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਦੇ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਲੋਈ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ. ਹਰਜਾਪ ਸਿੰਘ ਸੁਲਤਾਨਵਿੰਡ, ਸ.ਗੁਰਿੰਦਰਪਾਲ ਸਿੰਘ ਕਾਦੀਆਂ ਤੇ ਸ.ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ, ਸ.ਦਲਮੇਘ ਸਿੰਘ, ਸ.ਰੂਪ ਸਿੰਘ, ਸ.ਮਨਜੀਤ ਸਿੰਘ ਤੇ ਸ.ਸਤਬੀਰ ਸਿੰਘ ਸਕੱਤਰ, ਸ.ਦਿਲਜੀਤ ਸਿੰਘ ਬੇਦੀ, ਸ.ਮਹਿੰਦਰ ਸਿੰਘ ਆਹਲੀ, ਸ.ਬਲਵਿੰਦਰ ਸਿੰਘ ਜੌੜਾਸਿੰਘਾ, ਸ.ਰਣਜੀਤ ਸਿੰਘ ਤੇ ਸ.ਪਰਮਜੀਤ ਸਿੰਘ ਸਰੋਆ ਐਡੀ:ਸਕੱਤਰ, ਸ.ਸਤਿੰਦਰ ਸਿੰਘ ਨਿੱਜੀ ਸਹਾਇਕ ਪ੍ਰਧਾਨ ਸਾਹਿਬ, ਸ.ਸੁਖਦੇਵ ਸਿੰਘ ਭੂਰਾਕੋਹਨਾ, ਸ.ਜਗਜੀਤ ਸਿੰਘ, ਸ.ਸੰਤੋਖ ਸਿੰਘ, ਸ.ਪਰਮਜੀਤ ਸਿੰਘ, ਸ.ਜਗੀਰ ਸਿੰਘ ਤੇ ਸ.ਬਿਜੈ ਸਿੰਘ ਮੀਤ ਸਕੱਤਰ, ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸੁਪ੍ਰਿੰਟੈਂਡੈਟ ਸ.ਹਰਮਿੰਦਰ ਸਿੰਘ ਮੂਧਲ, ਸ/ਸੁਪ੍ਰਿੰਟੈਂਡੈਟ ਸ.ਮਲਕੀਤ ਸਿੰਘ ਬਹਿੜਵਾਲ, ਸ.ਜਤਿੰਦਰ ਸਿੰਘ, ਸ.ਬੇਅੰਤ ਸਿੰਘ ਅਨੰਦਪੁਰੀ, ਸ.ਸੁਖਰਾਜ ਸਿੰਘ ਤੇ ਸ.ਹਰਜਿੰਦਰ ਸਿੰਘ ਐਡੀ:ਮੈਨੇਜਰ, ਆਦਿ ਹਾਜ਼ਰ ਸਨ।ਸ੍ਰੀ ਗੁਰੂ ਨਾਨਕ ਗਰਲਜ਼ ਸੀਨੀ: ਸੈਕੰਡਰੀ ਸਕੂਲ ਦਾ ਉਦਘਾਟਨ ਕੀਤਾ ਸੇਵਾ ਤੇ ਸਿਮਰਨ ਕਰਨ ਨਾਲ ਸਭ ਤੋਂ ਉੱਤਮ ਫਲ ਮਿਲਦਾ ਹੈ : ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ, 27 ਅਗਸਤ (ਬਾਬੂਸ਼ਾਹੀ ਬਿਉਰੋ) : ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਘਿਓ ਮੰਡੀ ਦਾ ਉਦਘਾਟਨ ਗੁਰੂ-ਘਰ ਦੇ ਅਨਿਨ ਸੇਵਕ ਤੇ ਪੰਥ ਦੀ ਅਜ਼ੀਮ ਸਖ਼ਸ਼ੀਅਤ ਜਥੇ:ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ &....


Mandiani Village


 (News posted on: 27 Aug, 2014)
 Email Print 

ਅੰਮ੍ਰਿਤਸਰ, 27 ਅਗਸਤ (ਬਾਬੂਸ਼ਾਹੀ ਬਿਉਰੋ) : ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਘਿਓ ਮੰਡੀ ਦਾ ਉਦਘਾਟਨ ਗੁਰੂ-ਘਰ ਦੇ ਅਨਿਨ ਸੇਵਕ ਤੇ ਪੰਥ ਦੀ ਅਜ਼ੀਮ ਸਖ਼ਸ਼ੀਅਤ ਜਥੇ:ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਸ਼ੁਭ ਅਵਸਰ ਤੇ ਪਾਵਨ-ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤਮਈ ਬਾਣੀ ਦਾ ਕੀਰਤਨ ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਥੇ ਨੇ ਕੀਤਾ। ਅਰਦਾਸ ਭਾਈ ਗੁਰਚਰਨ ਸਿੰਘ ਵੱਲੋਂ ਕੀਤੀ ਗਈ ਅਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ।
ਉਦਘਾਟਨੀ ਸਮਾਗਮ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਗੁਰੂ-ਘਰ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ। ਉਨਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਲ 'ਚ ਜਿਥੇ ਗੁਰੂ-ਘਰਾਂ ਦੀ ਸੇਵਾ ਕਰਵਾਈ ਜਾ ਰਹੀ ਹੈ। ਉਥੇ ਗਰੀਬਾਂ, ਲੋੜਵੰਦਾਂ ਤੇ ਬੀਮਾਰਾਂ ਵਾਸਤੇ ਹਸਪਤਾਲ ਤੇ ਸਿੱਖ ਬੱਚੇ ਬੱਚੀਆਂ ਲਈ ਪਹਿਲਾਂ ਚੱਲ ਰਹੇ ਸਕੂਲਾਂ/ਕਾਲਜਾਂ ਦੇ ਨਾਲ-ਨਾਲ ਨਵੇਂ ਸਕੂਲ/ਕਾਲਜ ਵੀ ਖੋਲੇ ਜਾ ਰਹੇ ਹਨ। ਉਨਾਂ ਕਿਹਾ ਕਿ ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਮੰਨਿਆ ਗਿਆ ਹੈ ਵਿਦਿਆ ਹਾਸਲ ਕਰਕੇ ਵਿਦਿਆਰਥੀ ਵੱਡੇ-ਵੱਡੇ ਔਹੁਦਿਆਂ ਤੇ ਬਿਰਾਜਮਾਨ ਹੋ ਕੇ ਦੇਸ਼ ਕੌਮ ਦੀ ਵਾਗਡੋਰ ਸੰਭਾਲਦੇ ਹਨ। ਉਨਾਂ ਕਿਹਾ ਕਿ ਵਿੱਦਿਆ ਹਾਸਲ ਕਰਨ ਦੇ ਨਾਲ-ਨਾਲ ਜਿਨਾਂ ਅਧਿਆਪਕਾਂ ਕੋਲੋਂ ਵਿਦਿਆਰਥੀ ਅੱਖਰ ਗਿਆਨ ਸਿੱਖਦਾ ਹੈ ਜੇ ਉਨਾਂ ਦਾ ਜਾਂ ਆਪਣੇ ਮਾਪਿਆਂ ਦਾ ਸਤਿਕਾਰ ਨਹੀਂ ਕਰਦਾ ਤਾਂ ਉਹ ਵਿੱਦਿਆ ਸਿੱਖਣੀ ਵਿਅਰਥ ਹੈ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸੇਵਾ-ਸਿਮਰਨ ਕਰਨ ਤੇ ਸਭ ਤੋਂ ਉੱਤਮ ਫਲ ਮਿਲਦਾ ਹੈ। ਭਾਈ ਲਹਿਣਾ ਜੀ ਨੇ ਤਨ-ਮਨ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਤੇ ਗੁਰੂ-ਘਰ ਦੀ ਸੇਵਾ ਕੀਤੀ ਅਤੇ ਲਹਿਣੇ ਤੋਂ ਗੁਰੂ ਅੰਗਦ ਦੇਵ ਦੇ ਰੂਪ ਵਿੱਚ ਪ੍ਰਗਟ ਹੋਏ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਕੂਲ ਦੀ ਸੇਵਾ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਅਤੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਨੂੰ ਦਿੱਤੀ ਗਈ ਸੀ। ਜਿਨਾਂ ਦੋ ਸਾਲਾਂ ਵਿੱਚ ਇਸ ਸਕੂਲ ਦੀ ਸੁੰਦਰ ਇਮਾਰਤ ਨੂੰ ਆਧੁਨਿਕ ਤਕਨੀਕ ਨਾਲ ਤਿਆਰ ਕਰਕੇ ਅੱਜ ਇਹ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੀ ਹੈ। ਉਨਾਂ ਬਾਬਾ ਕਸ਼ਮੀਰ ਸਿੰਘ ਅਤੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਦਾ ਸ਼੍ਰੋਮਣੀ ਕਮੇਟੀ, ਸਕੂਲ ਸਟਾਫ, ਵਿਦਿਆਰਥੀ ਅਤੇ ਸਰਬੱਤ ਸੰਗਤ ਵੱਲੋਂ ਧੰਨਵਾਦ ਕੀਤਾ। ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਸਕੂਲ ਦੀ ਇਸ ਇਮਾਰਤ ਦੇ 29 ਕਲਾਸ ਰੂਮ, ਫਜਿਕਸ, ਕੈਮਿਸਟਰੀ, ਬਾਇਲੋਜੀ, ਹੋਮ ਸਾਇੰਸ ਅਤੇ ਮੈਥ ਸਮੇਤ ਕੁਲ ਪੰਜ ਲੈਬਾਂ ਬਣਾਈਆ ਗਈਆ ਹਨ। ਉਨਾਂ ਦੱਸਿਆ ਕਿ ਸਕੂਲ ਦੀ ਬੇਸਮੈਂਟ ਵਿੱਚ ਵਿੱਦਿਅਕ ਗਤੀਵਿਧੀਆ ਵਾਸਤੇ ਇਕ ਖੁੱਲਾ ਹਾਲ, ਕਾਮਨ ਰੂਮ, ਸਟਾਫ ਰੂਮ, ਮਿਊਜਿਕ ਰੂਮ ਅਤੇ ਏਅਰ ਕੰਡੀਸ਼ਨਰ ਲਾਇਬ੍ਰੇਰੀ ਵੀ ਸਥਿਤ ਹੈ। ਸਕੂਲ ਦੀ ਗਰਾਂਊਡ ਫਲੋਰ ਤੇ ਪ੍ਰਬੰਧਕੀ ਬਲਾਕ ਹੈ ਅਤੇ ਹਰ ਮੰਜਿਲ ਤੇ ਵਿਦਿਆਰਥਣਾ ਦੀ ਸਿਹਤ ਸਹੂਲਤ ਦਾ ਖਿਆਲ ਰੱਖਦਿਆਂ ਆਰ.ਓ.ਸਿਸਟਮ ਅਤੇ ਵਾਟਰ ਕੂਲਰ ਦੀ ਸੁਵਿਧਾ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਸਕੂਲ ਦੀ ਉਪਰਲੀ ਮੰਜਿਲ ਤੇ ਗੁਰਦੁਆਰਾ ਸਾਹਿਬ ਲਈ ਇਕ ਸੁੰਦਰ ਕਮਰਾ ਵਿਸ਼ੇਸ਼ ਤੌਰ ਤੇ ਬਣਾਇਆ ਗਿਆ ਹੈ। ਉਨਾਂ ਸਕੂਲ ਸਟਾਫ ਨੂੰ ਜੋਰ ਦੇ ਕੇ ਕਿਹਾ ਕਿ ਬੱਚਿਆਂ ਦੇ ਬਿਹਤਰ ਭਵਿਖ ਲਈ ਮਿਆਰੀ ਵਿੱਦਿਆ ਪ੍ਰਦਾਨ ਕੀਤੀ ਜਾਵੇ ਤੇ ਸਕੂਲ 'ਚ ਬੱਚਿਆਂ ਦੀ ਗਿਣਤੀ ਹੋਰ ਵਧਾਈ ਜਾਵੇ। ਇਸ ਮੌਕੇ ਸ.ਰੂਪ ਸਿੰਘ ਸਕੱਤਰ (ਵਿਦਿਆ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਵਿੰਦਰਪਾਲ ਕੌਰ ਵੱਲੋਂ ਸਮਾਗਮ ਵਿੱਚ ਪਹੁੰਚੇ ਪਤਵੰਤੇ ਸੱਜਣਾਂ, ਸ਼੍ਰੋਮਣੀ ਕਮੇਟੀ ਅਧਿਕਾਰੀਆਂ, ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਸਟੇਜ ਦੀ ਸੇਵਾ ਬੀਬੀ ਪ੍ਰਭਜੋਤ ਕੌਰ ਵੱਲੋਂ ਨਿਭਾਈ ਗਈ।
ਸਮਾਗਮ ਉਪਰੰਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੋਮੈਂਟੋ, ਲੋਈ ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ। ਬਾਬਾ ਸੁਖਾ ਸਿੰਘ ਭੂਰੀਵਾਲਿਆਂ ਨੂੰ ਵੀ ਮੋਮੈਟੋ, ਲੋਈ ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਪਹੁੰਚੀਆਂ ਸਨਮਾਨਯੋਗ ਸਖਸ਼ੀਅਤਾਂ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣੇ ਵਾਲੇ ਐਡੀ:ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਹਰਜਾਪ ਸਿੰਘ ਮੈਂਬਰ ਸ੍ਰੋਮਣੀ ਕਮੇਟੀ, ਪ੍ਰਿੰਸੀਪਲ ਮਨਿੰਦਰਪਾਲ ਕੌਰ, ਵਾਈਸ ਪ੍ਰਿੰਸੀਪਲ ਪ੍ਰਭਜੋਤ ਕੌਰ, ਬੀਬੀ ਕੁਲਵਿੰਦਰ ਕੌਰ ਇੰਚਾਰਜ, ਮਾਸਟਰ ਹਰਭਜਨ ਸਿੰਘ, ਸ.ਇੰਦਰਬੀਰ ਸਿੰਘ ਵਾਲੀਆ ਆਰਕੀਟੈਕਟ ਨੂੰ ਲੋਈ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸਮੁੱਚੇ ਸਕੂਲ ਸਟਾਫ ਵੱਲੋਂ ਜਥੇ:ਅਵਤਾਰ ਸਿੰਘ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੋਮੈਂਟੋ, ਲੋਈ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਤੋਂ ਪਹਿਲਾਂ ਸਕੂਲ ਸਟਾਫ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਪਹੁੰਚਣ ਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਉਜੀ ਆਇਆ ਕਿਹਾ ਗਿਆ।
ਇਸ ਮੌਕੇ ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ.ਮਨਜੀਤ ਸਿੰਘ ਤੇ ਸ.ਸਤਬੀਰ ਸਿੰਘ ਸਕੱਤਰ, ਸ.ਦਿਲਜੀਤ ਸਿੰਘ ਬੇਦੀ, ਸ.ਮਹਿੰਦਰ ਸਿੰਘ ਆਹਲੀ, ਸ.ਬਲਵਿੰਦਰ ਸਿੰਘ ਜੌੜਾਸਿੰਘਾ, ਤੇ ਸ.ਪਰਮਜੀਤ ਸਿੰਘ ਸਰੋਆ ਐਡੀ:ਸਕੱਤਰ, ਸ.ਸਤਿੰਦਰ ਸਿੰਘ ਨਿੱਜੀ ਸਹਾਇਕ ਪ੍ਰਧਾਨ ਸਾਹਿਬ,ਸ.ਸੁਖਦੇਵ ਸਿੰਘ ਭੂਰਾਕੋਹਨਾ ਤੇ ਸ.ਬਿਜੈ ਸਿੰਘ ਮੀਤ ਸਕੱਤਰ, ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ,ਸ.ਇੰਦਰ ਮੋਹਣ ਸਿੰਘ, ਸ.ਬਲਵਿੰਦਰ ਸਿੰਘ ਡਾਇਰੈਕਟਰ ਸਪੋਰਟਸ, ਸ.ਪ੍ਰੀਤਪਾਲ ਸਿੰਘ ਐਲ.ਏ., ਸ.ਮਨਪ੍ਰੀਤ ਸਿੰਘ ਤੇ ਸ.ਸੁਖਮਿੰਦਰ ਸਿੰਘ ਐਕਸੀਅਨ, ਸ.ਜਤਿੰਦਰ ਸਿੰਘ ਐਡੀ:ਮੈਨੇਜਰ, ਸ.ਰਾਮ ਸਿੰਘ ਸਾਬਕਾ ਮੀਤ ਸਕੱਤਰ, ਭਾਈ ਫਤਹਿ ਸਿੰਘ, ਬਾਬਾ ਝੀਤਾ ਸਿੰਘ, ਬਾਬਾ ਪ੍ਰੇਮ ਸਿੰਘ, ਬਾਬਾ ਸਰਵਣ ਸਿੰਘ, ਬਾਬਾ ਹੀਰਾ ਸਿੰਘ, ਸ.ਗੁਰਦੀਪ ਸਿੰਘ, ਸ.ਕਾਬਲ ਸਿੰਘ, ਸ.ਨਿਰਮਲ ਸਿੰਘ, ਸ.ਸੁਖਦੇਵ ਸਿੰਘ ਜੰਮੂ, ਸ੍ਰੀਮਤੀ ਮਹਾਜਨ ਕੌਂਸਲਰ, ਬੀਬੀ ਕੁਲਵਿੰਦਰ ਕੌਰ ਇੰਚਾਰਜ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਤੇ ਵਿਦਿਆਰਥੀ ਹਾਜ਼ਰ ਸੀ।ਚੇਅਰਪਰਸ਼ਨ ਜ਼ਿਲ੍ਹਾ ਯੋਜਨਾ ਕਮੇਟੀ ਨੇ 32 ਲੱਖ 36 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਟਿਊਬਵੈਲ ਦਾ ਕੀਤਾ ਉਦਘਾਟਨ ਐਸ.ਏ.ਐਸ.ਨਗਰ ਸ਼ਹਿਰ ਨਿਵਾਸੀਆਂ ਨੂੰ ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ : ਬੀਬੀ ਰਾਮੂਵਾਲੀਆ

ਐਸ.ਏ.ਐਸ.ਨਗਰ: 27 ਅਗਸਤ (ਜਤਿੰਦਰ ਸੱਭਰਵਾਲ) : ਸਾਹਿਬਜ਼ਾਦਾ ਅਜੀਤ ਸਿਘ ਨਗਰ ਵਿੱਚ ਵਸਦੇ ਲੋਕਾਂ ਨੂੰ ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀਂ ਨਹੀਂ....
 (News posted on: 27 Aug, 2014)
 Email Print 

ਐਸ.ਏ.ਐਸ.ਨਗਰ: 27 ਅਗਸਤ (ਜਤਿੰਦਰ ਸੱਭਰਵਾਲ) : ਸਾਹਿਬਜ਼ਾਦਾ ਅਜੀਤ ਸਿਘ ਨਗਰ ਵਿੱਚ ਵਸਦੇ ਲੋਕਾਂ ਨੂੰ ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਸੈਕਟਰ 48-ਸੀ ਸੀਨੀਅਰ ਸਿਟੀਜਨ ਪੁੱਡਾ ਰਿਹਾਇਸ ਕੰਪਲੈਕਸ ਵਿਖੇ 32.36 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਪੀਣ ਵਾਲੇ ਸਾਫ ਸੁਥਰੇ ਪਾਣੀ ਦੇ ਡੂੰਘੇ ਟਿਊਬਵੈਲ ਦਾ ਉਦਘਾਟਨ ਕਰਨ ਉਪਰੰਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਤੋਂ ਪਹਿਲਾ ਉਨ੍ਹਾਂ ਨੇ ਗਰੀਨ ਮਿਸ਼ਨ ਪੰਜਾਬ ਤਹਿਤ ਰੁੱਖ ਵੀ ਲਗਾਇਆ।
ਬੀਬੀ ਰਾਮੂਵਾਲੀਆ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਐਸ.ਏ.ਐਸ.ਨਗਰ ਸਹਿਰ ਨੁੂੰ ਆਈ.ਟੀ ਹੱਬ ਅਤੇ ਐਜੂਕੇਸ਼ਨ ਹੱਬ ਵਜੋ ਵਿਕਸਿਤ ਕਰ ਰਹੀਂ ਹੈ ਉਨ੍ਹਾਂ ਦੱਸਿਆ ਕਿ ਇਸ ਸ਼ਹਿਰ ਨੁੂੰ ਸਫਾਈ ਪੱਖੋ ਵੀ ਮੋਹਰੀ ਸ਼ਹਿਰ ਬਣਾਇਆ ਜਾ ਰਿਹਾ ਹੈ। ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਹੋਰ ਦੱਸਿਆ ਕਿ ਸ਼ਹਿਰ ਵਿੱਚ ਜਿਥੇ ਅੰਦਰੂਨੀ ਸੜਕਾਂ ਦੀ ਮੁਰੰਮਤ ਕੀਤੀ ਗਈ ਹੈ ਉਥੇ ਸ਼ਹਿਰ ਦੀਆਂ ਮੁੱਖ ਸੜਕਾਂ ਦਾ ਵਿਸਥਾਰ ਕਰਕੇ ਉਨ੍ਹਾਂ ਤੇ ਲਾਈਟਾਂ ਵੀ ਲਗਾਈਆਂ ਗਈਆਂ ਹਨ। ਉਨ੍ਹਾਂ ਹੋਰ ਕਿਹਾ ਕਿ ਸ਼ਹਿਰ ਵਿਚਲੇ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਿਤ ਕੀਤਾ ਗਿਆ ਹੈ।
ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਉਮਾ ਸੰਕਰ ਗੁਪਤਾ, ਵਾਟਰ ਸਪਲਾਈ ਅਤੇ ਸੈਨੀਟੇਸਨ ਵਿਭਾਗ ਦੇ ਐਕਸੀਅਨ ਸ੍ਰੀ ਰਜਿੰਦਰ ਕੁਮਾਰ ਝੱਲੀ, ਐਕਸੀਅਨ ਸ੍ਰੀ ਬਲਵਿੰਦਰ ਸਿੰਘ ਕਲੇਰ, ਨਿਗਮ ਇੰਜੀਨੀਅਰ ਸ੍ਰੀ ਨਰਿੰਦਰ ਸਿੰਘ ਦਾਲਮ, ਸੀਨੀਅਰ ਸਿਟੀਜਨ ਪੁੱਡਾ ਰਿਹਾਇਸੀ ਕੰਪਲੈਕਸ ਦੇ ਪ੍ਰਧਾਨ ਸ੍ਰੀ ਆਰ.ਐਸ ਅਗਰਵਾਲ, ਸਾਬਕਾ ਪ੍ਰਧਾਨ ਮਹਿੰਦਰ ਸਿੰਘ, ਸ੍ਰ: ਛੱਜਾ ਸਿੰਘ, ਬੀ.ਐਸ. ਨੰਦਾ, ਸ੍ਰੀ ਆਰ.ਕੇ. ਬਜਾਜ ਅਤੇ ਗੁਰਮੇਲ ਸਿੰਘ ਮੌਜੇਵਾਲ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਸਨ।ਜ਼ਿਲ੍ਹੇ 'ਚ ਪਿੰਡ ਪੱਧਰ ਤੇ ਖੇਡਾਂ ਨੂੰ ਉਤਸਾਹਿਤ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇ ਸਰੀਰਕ ਤੰਦਰੂਸਤੀ ਅਤੇ ਨਸ਼ਿਆਂ ਤੋਂ ਬਚਣ ਲਈ ਖੇਡਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਜਰੂਰੀ : ਸਿੱਧੂ

ਡਿਪਟੀ ਕਮਿਸ਼ਨਰ ਨੇ ਤਿੰਨ ਰੋਜ਼ਾਂ ਜ਼ਿਲ੍ਹਾਂ ਪੱਧਰੀ ਪੇਂਡੂ ਖੇਡਾਂ ਦਾ ਕੀਤਾ ਉਦਘਾਟਨ

1500 ਮੀਟਰ ਦੀ ਦੋੜ ਦੇ ਮੁਕਾਬਲਿਆਂ ਵਿੱਚ ਜਸਪ੍ਰੀਤ ਕੌਰ ਬਡਾਲੀ ਨੇ ਕੀਤਾ ਪਹਿਲਾ ਸਥਾਨ ਹਾਸਲ

ਐਸ.ਏ.ਐਸ.ਨਗਰ: 27 ਅਗਸਤ (ਜਤਿੰਦਰ &#....
 (News posted on: 27 Aug, 2014)
 Email Print 

ਡਿਪਟੀ ਕਮਿਸ਼ਨਰ ਨੇ ਤਿੰਨ ਰੋਜ਼ਾਂ ਜ਼ਿਲ੍ਹਾਂ ਪੱਧਰੀ ਪੇਂਡੂ ਖੇਡਾਂ ਦਾ ਕੀਤਾ ਉਦਘਾਟਨ

1500 ਮੀਟਰ ਦੀ ਦੋੜ ਦੇ ਮੁਕਾਬਲਿਆਂ ਵਿੱਚ ਜਸਪ੍ਰੀਤ ਕੌਰ ਬਡਾਲੀ ਨੇ ਕੀਤਾ ਪਹਿਲਾ ਸਥਾਨ ਹਾਸਲ

ਐਸ.ਏ.ਐਸ.ਨਗਰ: 27 ਅਗਸਤ (ਜਤਿੰਦਰ ਸੱਭਰਵਾਲ) : ਸਰੀਰਕ ਤੰਦਰੂਸਤੀ ਅਤੇ ਨਸ਼ਿਆਂ ਤੋਂ ਬਚਣ ਲਈ ਖੇਡਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਜਰੂਰੀ ਹੈ । ਖੇਡਾਂ ਜਿਥੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ ਉਥੇ ਅਨੂਸਾਸ਼ਨ ਵਿੱਚ ਰਹਿਣ ਲਈ ਵੀ ਪ੍ਰੇਰਨਾ ਸਰੋਤ ਹੁੰਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਦੇ ਖੇਡ ਤੇ ਯੂਵਕ ਸੇਵਾਵਾਂ ਵਿਭਾਗ ਵੱਲੋਂ ਸਰਕਾਰੀ ਕਾਲਜ ਫੇਜ਼-6 ਵਿਖੇ ਤਿੰਨ ਰੋਜ਼ਾਂ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਪੇਂਡੂ ਖੇਡਾਂ (ਅੰਡਰ-16 ਲੜਕੇ ਅਤੇ ਲੜਕੀਆਂ ) ਦਾ ਉਦਘਾਟਨ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਕੀਤਾ।
ਸ੍ਰੀ ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਅਪਣਾਉਣ ਦੀ ਲੋੜ ਹੈ ਕਿਉਂਕਿ ਇੱਕ ਚੰਗਾ ਖਿਡਾਰੀ ਜਿਥੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰਦਾ ਹੈ ਉਥੇ ਉਹ ਆਪਣੇ ਸੂਬੇ ਅਤੇ ਦੇਸ਼ ਦਾ ਮਾਣ ਵੀ ਬਣਦਾ ਹੈ। ਉਨ੍ਹਾਂ ਇਸ ਮੌਕੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਆਖਿਆ ਕਿ ਉਨ੍ਹਾਂ ਵੱਲੋਂ ਜਿਸ ਖੇਡ ਨੂੰ ਅਪਣਾਇਆ ਗਿਆ ਹੈ ਉਸ ਨੂੰ ਛੱਡਣ ਨਾ ਸਗੋ ਉਸ ਖੇਡ ਨੂੰ ਸਮਰਪਿਤ ਭਾਵਨਾ ਨਾਲ ਖੇਡ ਕੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਬਣਨ। ਉਨ੍ਹਾਂ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਸਕੂਲੀ ਬੱਚਿਆਂ ਵਿੱਚ ਮੁੰਢ ਤੋਂ ਹੀ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵਿਸ਼ੇਸ ਉਪਰਾਲੇ ਕਰ ਰਹੀ ਹੈ ਤਾਂ ਜੋ ਸੂਬੇ ਵਿੱਚ ਚੰਗੇ ਖਿਡਾਰੀ ਪੈਦਾ ਹੋ ਕੇ ਆਪਣੇ ਸੂਬੇ ਦਾ ਨਾਂ ਰੋਸ਼ਨ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿਥੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਮੈਡਲ ਦੇ ਕੇ ਸਨਮਾਨਿਤ ਕਰਦੀ ਹੈ ਉਥੇ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਤੇ ਵੀ ਲਗਾਈਆਂ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਤਿੰਨ ਰੋਜ਼ਾਂ ਖੇਡਾਂ ਦੀ ਰਸ਼ਮੀ ਸੁਰੂਆਤ ਦਾ ਐਲਾਨ ਵੀ ਕੀਤਾ।
ਸ੍ਰੀ ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਜਿਥੇ ਸਕੂਲਾਂ ਵਿੱਚ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਪਿੰਡ ਪੱਧਰ ਤੇ ਵੀ ਨੌਜਵਾਨ ਵਰਗ ਨੁੂੰ ਖੇਡਾਂ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਪਿੰਡ ਪੱਧਰ ਤੇ ਖੇਡ ਕਿੱਟਾਂ ਅਤੇ ਜਿੰਮ ਦਾ ਸਾਜੋ ਸਮਾਨ ਵੀ ਵੰਡਿਆ ਗਿਆ ਹੈ। ਉਨ੍ਹਾਂ ਖੇਡ ਵਿਭਾਗ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਖੇਡਾਂ ਬੱਚਿਆਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਕਾਰਗਰ ਸਾਬਤ ਹੁੰਦੀਆਂ ਹਨ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਮਨੋਹਰ ਸਿੰਘ ਨੇ ਦੱਸਿਆ ਕਿ ਇਸ ਤਿੰਨ ਰੋਜ਼ਾਂ ਖੇਡ ਮੇਲੇ ਵਿੱਚ 800 ਦੇ ਕਰੀਬ ਖਿਡਾਰੀ ਭਾਗ ਲੈ ਰਹੇ ਹਨ ਉਨ੍ਹਾਂ ਦੱਸਿਆ ਕਿ ਇਨ੍ਹਾਂ ਪੇਂਡੂ ਖੇਡਾਂ ਵਿੱਚ ਫੁੱਟਬਾਲ ਦੀਆਂ ਕੇਵਲ ਲੜਕਿਆਂ ਦੀਆਂ 11 ਟੀਮਾਂ ਅਤੇ ਕੱਬਡੀ ਦੀਆਂ ਲੜਕੇ ਅਤੇ ਲੜਕੀਆਂ ਦੀਆਂ 10-10 ਟੀਮਾਂ ,ਖੋ-ਖੋ ਦੀਆਂ ਲੜਕੇ ਅਤੇ ਲੜਕੀਆਂ ਦੀਆਂ 8-8 ਟੀਮਾਂ, ਹੈਂਡਬਾਲ ਦੀਆਂ ਲੜਕੇ ਅਤੇ ਲੜਕੀਆਂ ਦੀਆਂ 10-10 ਟੀਮਾਂ , ਵਾਲੀਬਾਲ 'ਚ ਲੜਕਿਆਂ ਦੀਆਂ 8 ਟੀਮਾਂ ਭਾਗ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੇਂਡੂ ਖੇਡਾਂ ਅੰਤਿਮ ਦਿਨ ਜੇਤੂ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੋਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰ: ਮੇਵਾ ਸਿੰਘ ਸਿੱਧੂ ਨੇ ਬੋਲਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਤਿੰਨ ਰੋਜ਼ਾਂ ਖੇਡਾਂ ਦੌਰਾਨ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਖੇਡਾਂ ਦੇ ਪਹਿਲੇ ਦਿਨ 1500 ਮੀਟਰ ਦੀ ਦੋੜ ਦੇ ਮੁਕਾਬਲਿਆਂ ਵਿੱਚ ਬਡਾਲੀ ਪਿੰਡ ਦੀ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ ਅਤੇ ਇਸੇ ਪਿੰਡ ਦੀ ਪਰਮਿੰਦਰ ਕੌਰ ਨੇ ਦੂਜਾ ਅਤੇ ਗੜਾਣਾ ਪਿੰਡ ਦੀ ਬਰਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 1500 ਮੀਟਰ ਦੀ ਲੜਕਿਆਂ ਦੇ ਮੁਕਾਬਲਿਆਂ ਵਿੱਚ ਸੋਹਾਣਾ ਪਿੰਡ ਦੇ ਸੁਮੀਤ ਨੇ ਪਹਿਲਾ ਸਥਾਨ ਅਤੇ ਇਸ ਪਿੰਡ ਦੇ ਹੁਕਮ ਪਾਲ ਨੇ ਦੂਜਾ ਸਥਾਨ ਹਾਸਲ ਕੀਤਾ। ਉਦਘਾਟਨੀ ਸਮਾਰੋਹ ਵਿੱਚ ਸਹਾਇਕ ਡਾਇਰੈਕਟਰ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਸ੍ਰੀ ਰੁਪਿੰਦਰ ਸਿੰਘ, ਸਰਕਾਰੀ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਸੁਮਨ ਗਾਂਧੀ, ਪ੍ਰੋ: ਮੇਹਰ ਸਿੰਘ ਮੱਲੀ, ਏ.ਈ.ਓ ਸ੍ਰੀਮਤੀ ਪਰਮਵੀਰ ਕੌਰ, ਪੀ.ਟੀ.ਆਈ ਸ੍ਰੀ ਹਰਬੰਸ ਸਿੰਘ ਅਤੇ ਖੇਡ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।ਗੁਰਦੁਆਰਾ ਨਾਨਕਸਰ ਵਿਖੇ ਮੈਨੁਰੇਵਾ ਸੈਂਟਰਲ ਸਕੂਲ ਦੇ ਬੱਚਿਆਂ ਨੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਿਲ ਕੀਤੀ

ਔਕਲੈਂਡ, 27 ਅਗਸਤ (ਹਰਜਿੰਦਰ ਸਿੰਘ ਬਸਿਆਲਾ) : ਬੀਤੇ ਦਿਨੀਂ ਮੈਨੁਰੇਵਾ ਸੈਂਟਰਲ ਸਕੂਲ ਦੇ ਲਗਪਗ 160 ਸਕੂਲੀ ਬੱਚੇ, ਅਧਿਆਪਕ ਅਤੇ ਮਾਪੇ ਇਥੋਂ ਦੇ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਸਿੱਖ ਧਰਮ ਅਤੇ ਵਿ....
 (News posted on: 27 Aug, 2014)
 Email Print 

ਔਕਲੈਂਡ, 27 ਅਗਸਤ (ਹਰਜਿੰਦਰ ਸਿੰਘ ਬਸਿਆਲਾ) : ਬੀਤੇ ਦਿਨੀਂ ਮੈਨੁਰੇਵਾ ਸੈਂਟਰਲ ਸਕੂਲ ਦੇ ਲਗਪਗ 160 ਸਕੂਲੀ ਬੱਚੇ, ਅਧਿਆਪਕ ਅਤੇ ਮਾਪੇ ਇਥੋਂ ਦੇ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਸਿੱਖ ਧਰਮ ਅਤੇ ਵਿਰਸੇ ਬਾਰੇ ਜਾਣਕਾਰੀ ਲੈਣ ਲਈ ਪਹੁੰਚੇ। ਸਾਰੇ ਬੱਚਿਆਂ ਦਾ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਦਰਬਾਰ ਹਾਲ ਦੇ ਵਿਚ ਸਾਰੇ ਇਕੱਤਰ ਬੱਚਿਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦਿੰਦਾ ਇਕ ਕੰਪਿਊਟਰ ਸ਼ੋਅ ਵਿਖਾਇਆ ਗਿਆ। ਹਾਜ਼ਿਰ ਬੱਚਿਆਂ ਨੇ ਪ੍ਰਸ਼ਨ-ਉਤਰ ਵੀ ਕੀਤੇ। ਇਸ ਸ਼ੈਸਨ ਤੋਂ ਬਾਅਦ ਸਾਰੇ ਬੱਚਿਆਂ ਨੇ ਲੰਗਰ ਹਾਲ ਦੇ ਵਿਚ ਤਿਆਰ ਗੁਰੂ ਕਾ ਲੰਗਰ ਛਕਿਆ। ਵਰਨਣਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਵਿਚ ਬੀਤੇ ਕਈ ਸਾਲਾਂ ਤੋਂ ਇਸੀ ਤਰ੍ਹਾਂ ਬੱਚਿਆਂ ਦੇ ਟੂਰ ਆਉਂਦੇ ਰਹਿੰਦੇ ਹਨ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਿਲ ਕਰਦੇ ਹਨ। ਸਕੂਲ ਵੱਲੋਂ ਇਕ ਵਿਸ਼ੇਸ਼ ਪੱਤਰ ਭੇਜ ਕੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਡਾਇਰੈਕਟਰ ਪੰਜਾਬ ਸਟੇਟ ਕੋਆਪਰੇਟਿਵ ਬੈਂਕ, ਚੰਡੀਗੜ੍ਹ ਨੇ ਜੈ ਸਿੰਘ ਵਾਲਾ ਨੂੰ 25,000/ਰੁਪਏ, ਕੋਟਲਾ ਗਪਾਲੋ = 25,000/ਰੁਪਏ ਅਤੇ ਮੈਣ ਮਾਜਰੀ = 25,000/ਰੁਪਏ ਦੇ ਚੈੱਕ ਦਿੱਤੇ ਗਏ ਕੋਆਪਰੇਟਿਵ ਸੋਸਾਇਟੀਆ ਦੀ ਸਰਬ ਸੰਮਤੀ ਦੀ ਚੋਣ ਹੋਣ ਤੇ ਚੇਅਰਮੈਨ ਸ੍ਰੀ ਬਲਜੀਤ ਭੂੱਟਾ

ਫਤਿਹਗੜ੍ਹ ਸਾਹਿਬ, 27 ਅਗਸਤ (ਦੀਦਾਰ ਗੁਰਨਾ) : ਅੱਜ ਬਹੁਮੰਤਵੀ ਕੋਆਪਰੇਟਿਵ ਸੋਸਾਇਟੀਆ ਦੀ ਮੈਨੇਜਿੰਗ ਕਮੇਟੀ ਦੀ ਸਰਬ ਸੰਮਤੀ ਦੀ ਚੋਣ ਹੋਣ ਤੇ ਚੇਅਰਮੈਨ ਸ੍ਰੀ ਬਲਜੀਤ ਭੂੱਟਾ, ਡਾਇਰੈਕਟਰ ਪੰਜਾਬ ਸਟੇਟ ਕੋਆਪਰੇਟਿਵ Ą....
 (News posted on: 27 Aug, 2014)
 Email Print 

ਫਤਿਹਗੜ੍ਹ ਸਾਹਿਬ, 27 ਅਗਸਤ (ਦੀਦਾਰ ਗੁਰਨਾ) : ਅੱਜ ਬਹੁਮੰਤਵੀ ਕੋਆਪਰੇਟਿਵ ਸੋਸਾਇਟੀਆ ਦੀ ਮੈਨੇਜਿੰਗ ਕਮੇਟੀ ਦੀ ਸਰਬ ਸੰਮਤੀ ਦੀ ਚੋਣ ਹੋਣ ਤੇ ਚੇਅਰਮੈਨ ਸ੍ਰੀ ਬਲਜੀਤ ਭੂੱਟਾ, ਡਾਇਰੈਕਟਰ ਪੰਜਾਬ ਸਟੇਟ ਕੋਆਪਰੇਟਿਵ ਬੈਂਕ, ਚੰਡੀਗੜ੍ਹ ਨੇ ਜੈ ਸਿੰਘ ਵਾਲਾ ਨੂੰ 25,000/^ਰੁਪਏ, ਕੋਟਲਾ ਗਪਾਲੋ = 25,000/^ਰੁਪਏ ਅਤੇ ਮੈਣ ਮਾਜਰੀ = 25,000/^ਰੁਪਏ ਦੇ ਚੈੱਕ ਦਿੱਤੇ ਗਏ ਅਤੇ ਸ੍ਰ: ਭੂੱਟਾ ਜੀ ਨੇ ਇਸ ਮੌਕੇ ਬੋਲਦਿਆ ਕਿਹਾ ਕਿ ਪਿੰਡਾਂ ਵਿੱਚ ਪਾਰਟੀਬਾਜੀ ਤੋ ਉੱਪਰ ਉੱਠ ਕੇ ਜਿਵੇ ਇਹਨਾ ਸੋਸਾਇਟੀਆਂ ਨੇ ਚੋਣ ਕੀਤੀ ਹੈ, ਜਿਸ ਤਰੀਕੇ ਨਾਲ ਚੋਣ ਕਰਨ ਨਾਲ ਜਿੱਥੇ ਸੋਸਾਇਟੀਆ ਤਰੱਕੀ ਵੱਲ ਨੂੰ ਜਾਣਗੀਆ, ਉੱਥੇ ਸਾਡੀ ਆਪਸੀ ਭਾਈਚਾਰਕ ਸਾਂਝ ਮਜਬੂਤ ਹੋਵੇਗੀ ਅਤੇ ਉਹਨਾਂ ਕਿਹਾ ਕਿ ਕੋਆਪਰੇਟਿਵ ਸੋਸਾਇਟੀਆ ਰਾਹੀ ਹੀ ਜੋ ਕਿਸਾਨ ਕਰਜੇ ਵਿੱਚ ਡੁੱਬਦਾ ਜਾ ਰਿਹਾ ਹੈ, ਉਹ ਸਹੀ ਤਰੀਕੇ ਨਾਲ ਸੋਸਾਇਟੀਆ ਪਾਸੋ ਖੇਤੀਬਾੜੀ ਨਾਲ ਸਬੰਧਤ ਮਸ.ੀਨਰੀ ਲੈ ਕੇ ਅਤੇ ਹੋਰ ਘਰੇਲੂ ਜਰੂਰੀ ਵਸਤਾਂ ਸਸਤੀਆ ਦਰਾਂ ਤੇ ਕਰਿਆਨਾ ਸਟੋਰ ਖੋਲ ਕੇ ਤਰੱਕੀ ਤੇ ਲੋਕਾਂ ਨੂੰ ਲਾਭ ਦਿੱਤਾ ਜਾ ਸਕਦਾ ਹੈ|ਇਸ ਮੌਕੇ ਕੁਲਵੀਰ ਸਿੰਘ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਜੈ ਸਿੰਘ ਵਾਲਾ, ਰਣਜੀਤ ਸਿੰਘ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਕੋਟਲਾ ਗਪਾਲੋ, ਯਾਦਵਿੰਦਰ ਸਿੰਘ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਮੈਣ ਮਾਜਰੀ, ਸੁਖਦੇਵ ਸਿੰਘ ਸਕੱਤਰ ਮੈਣ ਮਾਜਰੀ, ਕਰਮ ਸਿੰਘ ਸਕੱਤਰ ਜੈ ਸਿੰਘ ਵਾਲਾ, ਸਤਪਾਲ ਸਿੰਘ ਸਕੱਤਰ ਕੋਟਲਾ ਗਪਾਲੋ, ਦਰਸਨ ਸਿੰਘ ਸਾਬਕਾ ਪ੍ਰਧਾਨ ਮੈਣ ਮਾਜਰੀ, ਸੁਖਜੀਤ ਸਿੰਘ ਸਾਬਕਾ ਪ੍ਰਧਾਨ ਕੋਟਲਾ ਗਪਾਲੋ, ਮਹਿੰਦਰ ਸਿੰਘ ਸਾਬਕਾ ਪ੍ਰਧਾਨ ਜੈ ਸਿੰਘ ਵਾਲਾ, ਅਮਰਦੀਪ ਸਿੰਘ ਸਰਹਿੰਦ, ਨੇਤਰ ਸਿੰਘ ਢੋਲਾ ਮੈਂਬਰ ਮਾਰਕੀਟ ਕਮੇਟੀ ਸਰਹਿੰਦ, ਸਰਵਇੰਦਰ ਸਿੰਘ ਸਰਪੰਚ ਖੋਜੇ ਮਾਜਰਾ ਆਦਿ ਮੌਜੂਦ ਸਨ|ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਰੋਡਵੇਜ਼ ਦਾ ਜਨਰਲ ਮੈਨੇਜਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 27 ਅਗਸਤ (ਗਗਨਦੀਪ ਸੋਹਲ) : ਵਿਜੀਲੈਂਸ ਬਿਊਰੋ ਦੇ ਯੂਨਿਟ ਮੋਗਾ ਦੀ ਟੀਮ ਨੇ ਅੱਜ ਪੰਜਾਬ ਰੋਡਵੇਜ, ਡੀਪੂ ਮੋਗਾ ਦੇ ਜਨਰਲ ਮੈਨੇਜਰ ਸੁਖਦੀਪ ਸਿੰਘ ਨੂੰ 15,000 ਰੁਪਏ ਰਿਸ਼ਵਤ ਲੈਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ।
 (News posted on: 27 Aug, 2014)
 Email Print 

ਚੰਡੀਗੜ੍ਹ, 27 ਅਗਸਤ (ਗਗਨਦੀਪ ਸੋਹਲ) : ਵਿਜੀਲੈਂਸ ਬਿਊਰੋ ਦੇ ਯੂਨਿਟ ਮੋਗਾ ਦੀ ਟੀਮ ਨੇ ਅੱਜ ਪੰਜਾਬ ਰੋਡਵੇਜ, ਡੀਪੂ ਮੋਗਾ ਦੇ ਜਨਰਲ ਮੈਨੇਜਰ ਸੁਖਦੀਪ ਸਿੰਘ ਨੂੰ 15,000 ਰੁਪਏ ਰਿਸ਼ਵਤ ਲੈਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੁਦੱਈ ਖੁਸ਼ਕਰਨ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਬਠਿੰਡਾ ਨੇ ਵਿਜੀਲੈਂਸ ਦੇ ਐਸ.ਪੀ. ਸੁਰਿੰਦਰ ਕੁਮਾਰ ਕੋਲ ਸ਼ਿਕਾਇਤ ਕੀਤੀ ਸੀ ਕਿ ਜਨਰਲ ਮੈਨੇਜਰ ਸੁਖਦੀਪ ਸਿੰਘ ਨੇ ਉਸ ਪਾਸੋਂ ਉਸ ਅਤੇ ਉਸ ਦੇ ਹਿੱਸੇਦਾਰਾਂ ਦੀ ਮੋਗਾ ਡੀਪੂ ਵਿਖੇ ਕਿਲੋਮੀਟਰ ਸਕੀਮ ਅਧੀਨ ਬੱਸ ਚਲਾਉਣ ਅਤੇ ਬੱਸ ਚੱਲਣ ਦੇ ਕਿਲੋਮੀਟਰ ਵਧਾਉਣ ਦੇ ਇਵਜ਼ ਵਿੱਚ 19 ਅਗਸਤ 2014 ਨੂੰ 20,000 ਰੁਪਏ ਦੀ ਮੰਗ ਕਰਕੇ 5,000 ਰੁਪਏ ਰਿਸ਼ਵਤ ਹਾਸਲ ਕੀਤੀ ਅਤੇ ਬਾਕੀ 15,000 ਰੁਪਏ ਰਿਸ਼ਵਤ 27 ਅਗਸਤ ਨੂੰ ਲੈਣ ਦਾ ਵਾਅਦਾ ਕੀਤਾ। ਮੁਦੱਈ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆ ਐਸ.ਪੀ. ਸੁਰਿੰਦਰ ਕੁਮਾਰ ਵੱਲੋ ਮੁਲਜ਼ਮ ਵਿਰੁੱਧ ਅੱਜ ਥਾਣਾ ਵਿਜੀਲੈਸ ਬਿਊਰੋ, ਫਿਰੋਜ਼ਪੁਰ ਰੇਂਜ ਵਿਖੇ ਪੀ.ਸੀ.ਐਕਟ ਦੀ ਧਾਰਾ 7,13(2)88 ਤਹਿਤ ਕੇਸ ਦਰਜ ਕਰਕੇ ਰੇਡ ਕੀਤਾ। ਸਰਕਾਰੀ ਗਵਾਹ ਮੈਡੀਕਲ ਅਫਸਰ ਡਾ. ਨਿਤੇਸ਼ ਕੁਮਾਰ ਤੇ ਡਾ. ਜਸਨਦੀਪ ਸ਼ਰਮਾ ਅਤੇ ਸ਼ੈਡੋ ਗਵਾਹ ਹਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਬਠਿੰਡਾ ਦੀ ਹਾਜ਼ਰੀ ਵਿੱਚ ਰਿਸ਼ਵਤ ਵਾਲੇ 15,000 ਰੁਪਏ ਦੇ ਨੰਬਰੀ ਨੋਟ ਦੋਸ਼ੀ ਦੇ ਦਫਤਰੀ ਮੇਜ਼ ਦੀ ਦਰਾਜ ਵਿੱਚੋਂ ਬਰਾਮਦ ਕੀਤੇ। ਮੁਲਜ਼ਮ ਨੂੰ ਮੋਕੇ 'ਤੇ ਗ੍ਰਿਫਤਾਰ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।'ਵਨ ਸਟਾਪ ਕਲੀਅਰੈਂਸ' ਬਾਰੇ ਜਾਣਕਾਰੀ ਹਾਸਿਲ ਕਰਨ ਲਈ ਕੇਂਦਰੀ ਟੀਮ ਵਲੋਂ ਪੰਜਾਬ ਦਾ ਦੌਰਾ

ਚੰਦੀਗੜ੍ਹ, 27 ਅਗਸਤ (ਗਗਨਦੀਪ ਸੋਹਲ) : ਕੇਂਦਰੀ ਸਕੱਤਰੇਤ ਦੇ ਪ੍ਰੋਜੈਕਟ ਨਿਗਰਾਨ ਗਰੁੱਪ ਦੀ ਤਕਨੀਕੀ ਟੀਮ ਨੇ ਅੱਜ ਤਕਨੀਕੀ ਡਾਇਰੈਕਟਰ ਡਾ. ਸੁਭਾਗ ਚੰਦ ਦੀ ਅਗਵਾਈ ਵਿਚ ਉਦਯੋਗ ਭਵਨ ਚੰਡੀਗੜ ਵਿਖੇ ਪੰਜਾਬ ਬਿਊਰੋ ਆਫ ਇ&#....
 (News posted on: 27 Aug, 2014)
 Email Print 

ਚੰਦੀਗੜ੍ਹ, 27 ਅਗਸਤ (ਗਗਨਦੀਪ ਸੋਹਲ) : ਕੇਂਦਰੀ ਸਕੱਤਰੇਤ ਦੇ ਪ੍ਰੋਜੈਕਟ ਨਿਗਰਾਨ ਗਰੁੱਪ ਦੀ ਤਕਨੀਕੀ ਟੀਮ ਨੇ ਅੱਜ ਤਕਨੀਕੀ ਡਾਇਰੈਕਟਰ ਡਾ. ਸੁਭਾਗ ਚੰਦ ਦੀ ਅਗਵਾਈ ਵਿਚ ਉਦਯੋਗ ਭਵਨ ਚੰਡੀਗੜ ਵਿਖੇ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸੂਬੇ ਵਿਚ ਨਿਵੇਸ਼ ਨੁੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਉਠਾਏ ਗਏ ਕਦਮਾਂ ਬਾਰੇ ਜਾਣਕਾਰੀ ਹਾਸਿਲ ਕੀਤੀ।
ਕੇਂਦਰੀ ਟੀਮ ਨੇ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਵਲੋਂ ਇੱਕੋ ਛੱਤ ਥੱਲੇ ਵੈਬ ਪੋਰਟਲ ਰਾਹੀਂ ਸਾਰੀਆਂ ਪ੍ਰਵਾਨਗੀਆਂ ਦੇਣ ਲਈ ਲਾਗੂ ਕੀਤੇ ਗਏ 'ਵਨ ਸਟਾਪ ਕਲੀਅਰੈਂਸ' ਸਿਸਟਮ ਵਿਚ ਵਿਸ਼ੇਸ਼ ਦਿਲਚਸਪੀ ਵਿਖਾਉਂਦਿਆਂ ਇਸ ਨੂੰ ਕੇਂਦਰੀ ਪੱਧਰ ਤੇ ਲਾਗੂ ਕਰਨ ਲਈ ਵਿਚਾਰਾਂ ਕੀਤੀਆਂ।
ਇਸ ਮੌਕੇ ਪੰਜਾਬ ਬਿਊਰੋ ਆਫ ਇਨਵੈਸਮੈਂਟ ਪ੍ਰਮੋਸ਼ਨ ਦੇ ਸੀ.ਈ.ਓ ਸ੍ਰੀ ਅਨਿਰੁੱਧ ਤਿਵਾੜੀ ਨੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੇ ਗਏ ਸਿਸਟਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰਾਹੀਂ ਨਿਵੇਸ਼ਕਾਰਾਂ ਨੂੰ ਹਰ ਤਰਾਂ ਦੀਆਂ ਪ੍ਰਵਾਨਗੀਆਂ ਘਰ ਬੈਠੇ ਬਿਠਾਏ ਬਿਨਾ ਕਿਸੇ ਖੱਜਲ ਖੁਆਰੀ ਦੇ ਵੈਬ ਪੋਰਟਲ ਰਾਹੀਂ ਮਿਲ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਢਾਂਚੇ ਦੇ ਲਾਗੂ ਹੋਣ ਨਾਲ ਨਿਵੇਸ਼ਕਾਰਾਂ ਨੂੰ ਉਦਯੋਗ ਸਥਾਪਿਤ ਕਰਨ ਲਈ ਪ੍ਰਵਾਨਗੀਆਂ ਲੈਣ ਲਈ ਹੁਣ ਵੱਖੋ ਵੱਖ ਦਫਤਰ ਵਿਚ ਨਹੀਂ ਜਾਣਾ ਪੈਂਦਾ ਅਤੇ ਸਮੇਂ ਦੀ ਵੀ ਬੱਚਤ ਹੁੰਦੀ ਹੈ।
ਇਸ ਮੌਕੇ ਕੇਂਦਰੀ ਸਕਤਰੇਤ ਦੇ ਪ੍ਰੋਜੈਕਟ ਨਿਗਰਾਨ ਗਰੁੱਪ ਦੇ ਤਕਨੀਕੀ ਡਾਇਰੈਕਟਰ ਡਾ. ਸੁਭਾਗ ਚੰਦ ਨੇ ਨੇ ਪੰਜਾਬ ਸਰਕਾਰ ਵਲੋਂ ਨਿਵੇਸ਼ ਨੂੰ ਹੁਲਾਰਾ ਦੇਣ ਲਈ ਅਪਣਾਏ ਢਾਂਚੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਪਾੰਜਬ ਸਰਕਾਰ ਵਲੋਂ ਲਾਗੂ ਕੀਤੇ ਗਏ 'ਵਨ ਸਟਾਪ ਕਲੀਅਰੈਂਸ' ਸਿਸਟਮ ਨੂੰ ਕੇਂਦਰ ਉਦਯੋਗਿਕ ਵਿਕਾਸ ਪ੍ਰਮੋਸ਼ਨ ਅਤੇ ਪਾਲਸੀ ਵਿਭਾਗ ਰਾਹੀਂ ਕੇਂਦਰੀ ਪੱਧਰ ਤੇ ਅਪਣਾਉਣ ਲਈ ਹੀ ਉਹ ਇਸ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਪੰਜਾਬ ਆਏ ਹਨ।ੳਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਇਨਫੋਸਿਸ ਦੁਆਰਾ ਭਾਰਤ ਸਰਾਕਰ ਲਈ ਵਿਕਸਤ ਕੀਤੇ ਗਏ ਈ-ਬਿਜ਼ ਪੋਰਟਲ ਨਾਲ 'ਵਨ ਸਟਾਪ ਕਲੀਅਰੈਂਸ' ਪੋਰਟਲ ਨੂੰ ਜੋੜਨ ਲਈ ਵੀ ਵਿਚਾਰ ਚਰਚਾ ਕੀਤੀ ਗਈ।ਉਨ੍ਹਾਂ ਦੱਸਿਆ ਕਿ ਸਿੰਗਲ ਵਿੰਡੋ ਰਾਹੀਂ ਵੱਖ ਵੱਖ ਪ੍ਰਵਾਨਗੀਆਂ ਦੇਣ ਲਈ ਇਨਫੋਸਿਸ ਦੁਆਰਾ ਈ ਬਿਜ਼ ਪੋਰਟਲ ਵਿਕਸਤ ਕੀਤਾ ਗਿਆ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਵਲੋਂ ਪੰਜਾਬ ਵਿਚ ਨਿਵੇਸ਼ ਨੂੰ ਵਿਕਸਤ ਕਰਨ ਲਈ ਵਨ ਸਟਾਪ ਕਲੀਅਰਐਂਸ ਦੇਣ ਲਈ ਅਪਣਾਏ ਗਏ ਨਿਵੇਕਲੇ ਢਾਂਚੇ ਬਾਰੇ ਰਾਸ਼ਟਰੀ ਕਾਨਫਰੰਸਾਂ ਅਤੇ ਵਰਕਸ਼ਾਪਾਂ ਦੌਰਾਨ ਵੀ ਸਾਝਾਂ ਕਰਨਾ ਚਾਹੀਦਾ ਹੈ।ਡਾਕਟਰਾਂ ਵਿੱਚ ਪਰਵਾਸ ਦੇ ਰੁਝਾਨ 'ਤੇ ਚਿੰਤਾ ਦਾ ਪ੍ਰਗਟਾਵਾ ਡਾਕਟਰ ਵਿਦੇਸ਼ ਜਾਣ ਦੀ ਬਜਾਏ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ : ਬਾਦਲ

ਕੈਂਸਰ ਦੇ ਇਲਾਜ ਲਈ ਸੂਬੇ ਨੂੰ ਆਲਮੀ ਪੱਧਰ 'ਤੇ ਧੁਰੇ ਵਜੋਂ ਉਭਾਰਿਆ ਜਾਵੇਗਾ

* ਸਰਕਾਰੀ ਮੈਡੀਕਲ ਕਾਲਜ ਦੀ ਕਨਵੋਕੇਸ਼ਨ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ

* 11 ਵਿਦਿਆਰਥੀਆਂ ਨੂੰ ਸੋਨ ਤਮਗੇ ਅਤੇ 425 ਨੂੰ ਚਾਂਦੀ ਤੇ ਕਾਂ&#....
 (News posted on: 27 Aug, 2014)
 Email Print 

ਕੈਂਸਰ ਦੇ ਇਲਾਜ ਲਈ ਸੂਬੇ ਨੂੰ ਆਲਮੀ ਪੱਧਰ 'ਤੇ ਧੁਰੇ ਵਜੋਂ ਉਭਾਰਿਆ ਜਾਵੇਗਾ

* ਸਰਕਾਰੀ ਮੈਡੀਕਲ ਕਾਲਜ ਦੀ ਕਨਵੋਕੇਸ਼ਨ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ

* 11 ਵਿਦਿਆਰਥੀਆਂ ਨੂੰ ਸੋਨ ਤਮਗੇ ਅਤੇ 425 ਨੂੰ ਚਾਂਦੀ ਤੇ ਕਾਂਸੀ ਦੇ ਤਮਗੇ ਪ੍ਰਦਾਨ

* ਸੋਨ ਤਮਗ਼ੇ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ-11 ਲੱਖ ਦਾ ਚੈਕ ਭੇਟ

* ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਲਈ 253 ਕਰੋੜ ਰੁਪਏ ਦੇ ਪ੍ਰੋਜੈਕਟ ਮਨਜ਼ੂਰਪਟਿਆਲਾ, 27 ਅਗਸਤ (ਬਾਬੂਸ਼ਾਹੀ ਬਿਉਰੋ) : ਉੱਚ ਯੋਗਤਾ ਵਾਲੇ ਡਾਕਟਰਾਂ ਤੇ ਮਾਹਿਰਾਂ ਦੇ ਵਿਦੇਸ਼ ਜਾਣ ਦੇ ਵਧਦੇ ਰੁਝਾਨ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਡਾਕਟਰੀ ਸਿੱਖਿਆ ਦੇ ਵਿਦਿਆਰਥੀਆਂ ਨੂੰ ਸੁਨਹਿਰੇ ਭਵਿੱਖ ਦੀ ਭਾਲ ਵਿੱਚ ਵਿਦੇਸ਼ ਜਾਣ ਦੀ ਬਜਾਏ ਸਮਰਪਿਤ ਭਾਵਨਾ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਸੱਦਾ ਦਿੱਤਾ ਹੈ।

ਅੱਜ ਇਥੋਂ ਦੇ ਸਰਕਾਰੀ ਮੈਡੀਕਲ ਕਾਲਜ ਦੀ ਨੌਂਵੀਂ ਕਨਵੋਕੇਸ਼ਨ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਦੁੱਖ ਨਾਲ ਆਖਿਆ ਕਿ ਜੇਕਰ ਡਾਕਟਰ ਤੇ ਸੁਪਰ ਸਪੈਸ਼ਲਿਸਟ ਆਪਣੇ ਪੇਸ਼ੇ ਦੀ ਬਿਹਤਰੀ ਲਈ ਦੁਨੀਆਂ ਭਰ ਦੇ ਮੁਲਕਾਂ ਵਿੱਚ ਪਰਵਾਸ ਕਰਦੇ ਹਨ ਤਾਂ ਇਨ੍ਹਾਂ ਦੀ ਸਿੱਖਿਆ ਲਈ ਜੁਟਾਏ ਜਾਂਦੇ ਵਸੀਲੇ ਪੂਰੀ ਤਰ੍ਹਾਂ ਵਿਅਰਥ ਹਨ। ਵਿਦਿਆਰਥੀਆਂ ਨੂੰ ਸੂਬੇ ਅਤੇ ਖਾਸ ਕਰਕੇ ਸਰਹੱਦੀ ਤੇ ਕੰਢੀ ਖੇਤਰਾਂ ਅਤੇ ਪੇਂਡੂ ਇਲਾਕਿਆਂ ਵਿੱਚ ਮਨੁੱਖਤਾ ਦੀ ਸੇਵਾ ਕਰਨ ਦੀ ਅਪੀਲ ਕਰਦਿਆਂ ਸ. ਬਾਦਲ ਨੇ ਆਖਿਆ ਕਿ ਉਨ੍ਹਾਂ ਦੀਆਂ ਸੇਵਾਵਾਂ ਦੀ ਇਥੇ ਹੀ ਬਹੁਤ ਜ਼ਿਆਦਾ ਲੋੜ ਹੈ ਅਤੇ ਉਨ੍ਹਾਂ ਨੂੰ ਇਹ ਯਕੀਨ ਹੈ ਕਿ ਸਮਾਜ ਦੇ ਲੋੜਵੰਦ ਅਤੇ ਆਰਥਿਕ ਔਕੜਾਂ ਵਾਲੇ ਲੋਕਾਂ ਦੀ ਸੇਵਾ ਕਰਕੇ ਉਨ੍ਹਾਂ (ਡਾਕਟਰਾਂ) ਨੂੰ ਇਸ ਨਾਲ ਸਕੂਨ ਤੇ ਤਸੱਲੀ ਮਿਲੇਗੀ। ਮੁੱਖ ਮੰਤਰੀ ਨੇ ਆਖਿਆ ਕਿ ਪਰਵਾਸ ਜਾਣ ਦੇ ਰੁਝਾਨ ਨੂੰ ਹੁਣ ਪੁੱਠਾ ਗੇੜ ਦੇਣ ਦਾ ਵੇਲਾ ਹੈ ਕਿਉਂ ਜੋ ਡਾਕਟਰ ਆਪਣੇ ਨਾਮ ਅਤੇ ਸ਼ੌਹਰਤ ਖ਼ਾਤਰ ਜਜ਼ਬਾਤਾਂ ਦੇ ਵੇਗ ਵਿੱਚ ਵਿਦੇਸ਼ਾਂ 'ਚ ਵਸ ਜਾਂਦੇ ਹਨ।

ਕੈਂਸਰ ਦੇ ਇਲਾਜ ਲਈ ਸੂਬੇ ਨੂੰ ਵਿਸ਼ਵ ਪੱਧਰ 'ਤੇ ਮੁੱਖ ਧੁਰੇ ਵਜੋਂ ਉਭਾਰਨ ਵਾਸਤੇ ਸੂਬਾ ਸਰਕਾਰ ਦੀਆਂ ਪਹਿਲਕਦਮੀਆਂ ਦਾ ਖੁਲਾਸਾ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਸ ਦਿਸ਼ਾ ਵਿੱਚ ਟਾਟਾ ਮੈਮੋਰੀਅਲ ਕੈਂਸਰ ਇੰਸਟੀਚਿਊਟ ਮੁੰਬਈ ਦੀ ਤਰਜ਼ 'ਤੇ ਮੁੱਲਾਂਪੁਰ ਵਿਖੇ ਹੋਮੀ ਭਾਬਾ ਕੈਂਸਰ ਇਲਾਜ ਤੇ ਖੋਜ ਕੇਂਦਰ ਦੀ ਸਥਾਪਨਾ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਵੱਲੋਂ ਅੰਮ੍ਰਿਤਸਰ, ਪਟਿਆਲਾ ਅਤੇ ਫ਼ਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲਾਂ ਵਿੱਚ ਕੈਂਸਰ ਰੋਗ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਪਹਿਲਾਂ ਹੀ ਢੁਕਵੇਂ ਬੰਦੋਬਸਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਆਖਿਆ ਕਿ ਬਠਿੰਡਾ ਅਤੇ ਸੰਗਰੂਰ ਵਿੱਚ ਵੀ ਅਤਿ-ਆਧੁਨਿਕ ਕੈਂਸਰ ਇਲਾਜ ਕੇਂਦਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਜੋ ਬਹੁਤ ਛੇਤੀ ਚਾਲੂ ਹੋ ਜਾਣਗੇ। ਇਸੇ ਦੌਰਾਨ ਸ. ਬਾਦਲ ਨੇ ਆਖਿਆ ਕਿ ਸੂਬਾ ਸਰਕਾਰ ਨੇ ਨਸ਼ਿਆਂ ਖਿਲਾਫ਼ ਵੀ ਜੰਗ ਵਿੱਢੀ ਹੋਈ ਹੈ ਅਤੇ ਇਸ ਮੰਤਵ ਲਈ ਨਸ਼ੇ ਦੇ ਆਦੀਆਂ ਵਾਸਤੇ ਰਾਜ ਭਰ ਵਿੱਚ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਦੀ ਸਥਾਪਨਾ ਕਰੋੜਾਂ ਰੁਪਏ ਦੀ ਲਾਗਤ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਕੇਂਦਰਾਂ ਨੂੰ ਚਲਾਉਣ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਉਣ ਲਈ ਡਾਕਟਰਾਂ, ਮਨੋਵਿਗਿਆਨੀਆਂ ਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਲਈ ਲੋੜੀਂਦੇ ਫੰਡ ਪ੍ਰਵਾਨ ਕੀਤੇ ਜਾ ਚੁੱਕੇ ਹਨ।

ਹੁਨਰ ਸਿਖਲਾਈ ਦੀ ਮਹੱਤਤਾ ਨੂੰ ਦਰਸਾਉਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਰਾਜ ਸਰਕਾਰ ਬੇਰੁਜ਼ਗਾਰੀ ਦੀ ਵਧ ਰਹੀ ਸਮੱਸਿਆ ਨਾਲ ਨਿਪਟਣ ਲਈ ਹੁਨਰ ਸਿਖਲਾਈ 'ਤੇ ਜ਼ੋਰ ਦੇ ਰਹੀ ਹੈ ਜਿਸ ਤਹਿਤ ਸਕੂਲਾਂ ਤੇ ਕਾਲਜਾਂ ਵਿੱਚੋਂ ਅੱਧ ਵਿਚਾਲੇ ਪੜ੍ਹਾਈ ਛੱਡਣ ਵਾਲੇ ਨੌਜਵਾਨਾਂ ਨੂੰ ਹੁਨਰਮੰਦ ਸਿਖਲਾਈ ਦੇ ਕੇ ਰੋਜ਼ੀ ਰੋਟੀ ਕਮਾਉਣ ਦੇ ਕਾਬਲ ਬਣਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਸਰਕਾਰ ਨੇ ਵੱਖ-ਵੱਖ ਹੁਨਰ ਵਿਕਾਸ ਪ੍ਰੋਗਰਾਮਾਂ ਤਹਿਤ ਹਰ ਸਾਲ ਲਗਭਗ ਇੱਕ ਲੱਖ ਨੌਜਵਾਨਾਂ ਨੂੰ ਸਿਖਲਾਈ ਦੇਣ ਦਾ ਟੀਚਾ ਮਿਥਿਆ ਹੈ ਤਾਂ ਕਿ ਸਥਾਨਕ ਸਨਅਤ ਦੀ ਮੰਗ ਦੀ ਪੂਰਤੀ ਕੀਤੀ ਜਾ ਸਕੇ। ਸ. ਬਾਦਲ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੈਰਾ ਮੈਡੀਕਲ ਅਤੇ 32 ਹੋਰ ਸਬੰਧਤ ਕੋਰਸਾਂ ਵਿੱਚ ਹੁਨਰ ਸਿਖਲਾਈ ਮੁਹੱਈਆ ਕਰਵਾਉਣ ਬਾਰੇ ਇੱਕ ਵਿਸਥਾਰਤ ਪ੍ਰੋਗਰਾਮ ਉਲੀਕਿਆ ਜਾ ਚੁੱਕਾ ਹੈ । ਇਸ ਮੌਕੇ ਉਨ੍ਹਾਂ ਨੇ ਗੋਮਕੋ ਪਟਿਆਲਾ ਅਲੂਮਨੀ ਅਤੇ ਪਟਿਆਲਾ ਹੈਲਥ ਫਾਊਂਡੇਸ਼ਨ ਵੱਲੋਂ ਹਰੇਕ ਮਹੀਨੇ ਲੋੜਵੰਦ ਮਰੀਜ਼ਾਂ ਨੂੰ ਇੱਕ ਲੱਖ ਰੁਪਏ ਦੀਆਂ ਦਵਾਈਆਂ ਮੁਫ਼ਤ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।

ਇਥੋਂ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਦੇ ਵਿਕਾਸ ਸਬੰਧੀ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਵੱਖ-ਵੱਖ ਪ੍ਰੋਜੈਕਟਾਂ ਲਈ 103 ਕਰੋੜ ਰੁਪਏ ਮਨਜ਼ੂਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਕੌਮੀ ਪੱਧਰ ਦੀ ਫਿਜਿਓਥੈਰੇਪੀ ਵਰਕਸ਼ਾਪ, ਨਸ਼ਾ ਛੁਡਾਊ ਕੇਂਦਰ, ਕਾਲਜ ਆਫ਼ ਨਰਸਿੰਗ ਦੀ ਨਵੀਂ ਇਮਾਰਤ, ਕੈਂਸਰ ਵਿਭਾਗ ਦੀ ਨਵੀਂ ਇਮਾਰਤ ਅਤੇ ਜੱਚਾ-ਬੱਚਾ ਵਿਭਾਗ ਦੀ ਨਵੀਂ ਇਮਾਰਤ ਜਿਹੇ ਮੁੱਖ ਪ੍ਰੋਜੈਕਟ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 16 ਸੁਪਰ ਸਪੈਸ਼ਲਿਸਟ ਕੇਂਦਰਾਂ ਸਬੰਧੀ 150 ਕਰੋੜ ਰੁਪਏ ਦਾ ਪ੍ਰੋਜੈਕਟ ਵੱਖਰੇ ਤੌਰ 'ਤੇ ਮਨਜੂਰ ਕੀਤਾ ਗਿਆ ਹੈ ਜੋ ਕਿ ਛੇਤੀ ਹੀ ਸ਼ੁਰੂ ਹੋ ਜਾਵੇਗਾ।

ਇਸ ਮੌਕੇ ਮੁੱਖ ਮੰਤਰੀ ਨੇ ਡਾਕਟਰੀ ਸਿੱਖਿਆ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ 11 ਵਿਦਿਆਰਥੀਆਂ ਨੂੰ ਸੋਨ ਤਮਗਿਆਂ ਨਾਲ ਸਨਮਾਨਿਤ ਕਰਦਿਆਂ ਹਰੇਕ ਵਿਦਿਆਰਥੀ ਨੂੰ ਇੱਕ-ਇੱਕ ਲੱਖ ਰੁਪਏ ਨਗਦ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਮੰਚ ਤੋਂ ਹੀ ਇਨ੍ਹਾਂ ਵਿਦਿਆਰਥੀਆਂ ਨੂੰ ਇਨਾਮੀ ਰਾਸ਼ੀ ਦੇਣ ਲਈ ਕਾਲਜ ਦੇ ਪ੍ਰਿੰਸੀਪਲ ਨੂੰ ਗਿਆਰਾਂ ਲੱਖ ਰੁਪਏ ਦਾ ਚੈਕ ਵੀ ਸੌਂਪ ਦਿੱਤਾ।

ਇਸ ਮੌਕੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਕਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਡਾਕਟਰੀ ਪੇਸ਼ਾ ਇੱਕ ਅਜਿਹਾ ਪੇਸ਼ਾ ਹੈ ਜਿਸ ਦਾ ਉਦੇਸ਼ ਸਿਰਫ਼ ਤੇ ਸਿਰਫ਼ ਮਾਨਵਤਾ ਦੀ ਸੇਵਾ ਕਰਨਾ ਹੈ। ਉਨ੍ਹਾਂ ਨੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਸਵਾਰਥ ਹੋ ਕੇ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਤਾਂ ਕਿ ਪੈਸੇ ਦੀ ਤੰਗੀ-ਤੁਰਸ਼ੀ ਕਾਰਨ ਕੋਈ ਵੀ ਵਿਅਕਤੀ ਇਲਾਜ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਆਖਿਆ ਕਿ ਪੀੜਤ ਲੋਕ ਡਾਕਟਰ ਕੋਲ ਬਹੁਤ ਵੱਡੀਆਂ ਆਸਾਂ ਲੈ ਕੇ ਜਾਂਦੇ ਹਨ ਅਤੇ ਡਾਕਟਰਾਂ ਦਾ ਵੀ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਅਜਿਹੇ ਲੋਕਾਂ ਦੀਆਂ ਉਮੀਦਾਂ 'ਤੇ ਖ਼ਰੇ ਉਤਰਨ।

ਕਨਵੋਕੇਸ਼ਨ ਦੌਰਾਨ 11 ਵਿਦਿਆਰਥੀਆਂ ਨੂੰ ਸੋਨ ਤਮਗੇ ਅਤੇ 425 ਵਿਦਿਆਰਥੀਆਂ ਨੂੰ ਚਾਂਦੀ ਅਤੇ ਕਾਂਸੀ ਦੇ ਤਮਗੇ ਪ੍ਰਦਾਨ ਕੀਤੇ ਗਏ। ਸ. ਬਾਦਲ ਵੱਲੋਂ ਦਿਲ ਦੇ ਰੋਗਾਂ ਦੇ ਮਾਹਿਰ ਡਾ. ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਬੇਟੇ ਡਾ. ਅਮਿਤੋਜ ਸਿੰਘ ਦੀ ਮੈਡੀਕਲ ਸਿੱਖਿਆ ਦੇ ਖੇਤਰ 'ਚ ਸ਼ਾਨਦਾਰ ਕਾਰਗੁਜ਼ਾਰੀ ਲਈ ਅਤੇ ਮਨੋਰੋਗ ਮਾਹਿਰ ਡਾ. ਬੀ.ਐਸ. ਸਿੱਧੂ ਨੂੰ ਉਨ੍ਹਾਂ ਦੀ ਬੇਟੀ ਡਾ. ਅਨੀਤ ਕੌਰ ਲਈ ਮੈਡਲ ਪ੍ਰਦਾਨ ਕੀਤੇ ਗਏ। ਉਨ੍ਹਾਂ ਮੈਡੀਕਲ ਕਾਲਜ ਦੇ ਪ੍ਰਿੰਸੀਪਲ, ਅਧਿਆਪਕਾਂ, ਡਾਕਟਰਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਰਾਜ ਸਰਕਾਰ ਵੱਲੋਂ ਹੋਣਹਾਰ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਖੋਲ੍ਹੇ ਗਏ ਮੈਰੀਟੋਰੀਅਸ ਸਕੂਲਾਂ ਦਾ ਦੌਰਾ ਕਰਕੇ ਉਥੇ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਡਾਕਟਰੀ ਦੇ ਕਿੱਤੇ ਬਾਰੇ ਜਾਣੂ ਕਰਵਾਉਣ।

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਕੇ.ਡੀ. ਸਿੰਘ ਨੇ ਕਾਲਜ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਮੁੱਖ ਮੰਤਰੀ ਵੱਲੋਂ ਕਾਲਜ ਦੀ ਸਾਲਾਨਾ ਰਿਪੋਰਟ ਜਾਰੀ ਕੀਤੀ ਗਈ। ਕਨਵੋਕੇਸ਼ਨ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ, ਪੰਜਾਬ ਸਰਕਾਰ ਦੇ ਸਿਹਤ ਖੇਤਰ ਬਾਰੇ ਸਲਾਹਕਾਰ ਡਾ. ਕੇ.ਕੇ. ਤਲਵਾੜ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਕੇ.ਜੇ. ਐਸ. ਚੀਮਾ, ਸਕੱਤਰ ਮੈਡੀਕਲ ਸਿੱਖਿਆ ਸ਼੍ਰੀ ਹੁਸਨ ਲਾਲ, ਬਾਬਾ ਫ਼ਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਐਸ.ਐਸ. ਗਿੱਲ, ਡਾਇਰੈਕਟਰ ਖੋਜ ਤੇ ਮੈਡੀਕਲ ਸਿੱਖਿਆ ਡਾ. ਤੇਜਬੀਰ ਸਿੰਘ, ਮੇਅਰ ਸ. ਅਮਰਿੰਦਰ ਸਿੰਘ ਬਜਾਜ, ਅਧੀਨ ਸੇਵਾਵਾਂ ਚੋਣ ਬੋਰਡ ਦੇ ਸਾਬਕਾ ਚੇਅਰਮੈਨ ਸ. ਤਜਿੰਦਰਪਾਲ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ਼੍ਰੀ ਜਗਦੀਸ਼ ਰਾਏ ਚੌਧਰੀ, ਭਾਜਪਾ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਅਨਿਲ ਬਜਾਜ, ਸੀਨੀਅਰ ਆਗੂ ਸ. ਗੁਰਤੇਜ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਸ਼੍ਰੀ ਫੌਜਇੰਦਰ ਸਿੰਘ ਮੁਖਮੇਲਪੁਰ, ਸਾਬਕਾ ਮੇਅਰ ਸ਼੍ਰੀ ਵਿਸ਼ਨੂੰ ਸ਼ਰਮਾ, ਸ. ਗੁਰਵਿੰਦਰ ਸਿੰਘ ਸ਼ਕਤੀਮਾਨ, ਡਾ. ਨਵੀਨ ਸਾਰੋਂਵਾਲਾ, ਸ਼੍ਰੀ ਰਵੀ ਆਹਲੂਵਾਲੀਆ, ਸ. ਜਸਵਿੰਦਰ ਸਿੰਘ ਚੀਮਾ, ਸ਼੍ਰੀ ਬਲਵੰਤ ਰਾਏ, ਸ਼੍ਰੀ ਰਮਨ ਸ਼ਰਮਾ, ਸ਼੍ਰੀ ਵਰਿੰਦਰ ਖੰਨਾ, ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ, ਐਸ.ਐਸ.ਪੀ ਸ. ਹਰਦਿਆਲ ਸਿੰਘ ਮਾਨ, ਐਸ.ਡੀ.ਐਮ ਪਟਿਆਲਾ ਸ. ਗੁਰਪਾਲ ਸਿੰਘ ਚਹਿਲ, ਮੈਡੀਕਲ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਅਨੀਤਾ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ, ਕਾਲਜ ਸਟਾਫ਼ ਤੇ ਆਗੂ ਵੀ ਹਾਜ਼ਰ ਸਨ।ਠੰਡਲ ਨੇ ਗੁਰੂ ਰਵਿਦਾਸ ਮੈਮੋਰੀਅਲ ਦੀ ਸਥਾਪਨਾ ਸਬੰਧੀ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ

ਚੰਡੀਗੜ੍ਹ, 27 ਅਗਸਤ (ਬਾਬੂਸ਼ਾਹੀ ਬਿਉਰੋ) : ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਹੁਸ਼ਿਆਰਪੁਰ ਦੇ ਪਿੰਡ ਖੁਰਾਲਗੜ੍ਹ ਵਿਖੇ ਪੰਜਾਬ ਸਰਕਾਰ ਵੱਲੋਂ ਸਥਾਪਤ ਕੀਤੀ ਜ....
 (News posted on: 27 Aug, 2014)
 Email Print 

ਚੰਡੀਗੜ੍ਹ, 27 ਅਗਸਤ (ਬਾਬੂਸ਼ਾਹੀ ਬਿਉਰੋ) : ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਹੁਸ਼ਿਆਰਪੁਰ ਦੇ ਪਿੰਡ ਖੁਰਾਲਗੜ੍ਹ ਵਿਖੇ ਪੰਜਾਬ ਸਰਕਾਰ ਵੱਲੋਂ ਸਥਾਪਤ ਕੀਤੀ ਜਾਣ ਵਾਲੇ ਸ੍ਰੀ ਗੁਰੂ ਰਵਿਦਾਸ ਮੈਮੋਰੀਅਲ ਦੇ ਪ੍ਰਗਤੀ ਕਾਰਜਾਂ ਦਾ ਜਾਇਜ਼ਾ ਲੈਣ ਲਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਮੁੱਖ ਸੰਸਦੀ ਸਕੱਤਰ ਸ੍ਰੀ ਸੋਮ ਪ੍ਰਕਾਸ਼, ਸਾਬਕਾ ਮੰਤਰੀ ਸ. ਸਰਵਣ ਸਿੰਘ ਫਿਲੌਰ, ਵਿਭਾਗ ਦੀ ਸਕੱਤਰ ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵਾ, ਡਾਇਰੈਕਟਰ ਸ੍ਰੀ ਨਵਜੋਤ ਰੰਧਾਵਾ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀ ਅਮਿਤ ਢਾਕਾ, ਸਾਬਕਾ ਆਈ.ਏ.ਐਸ. ਅਧਿਕਾਰੀ ਸ੍ਰੀ ਆਰ.ਐਲ. ਕਲਸੀਆ ਤੋਂ ਇਲਾਵਾ ਹੋਰਨਾਂ ਬੁੱਧੀਜੀਵੀਆਂ ਅਤੇ ਵਿਦਵਾਨਾਂ ਨੇ ਭਾਗ ਲਿਆ।
ਮੀਟਿੰਗ ਵਿੱਚ ਸ੍ਰੀ ਗੁਰੂ ਰਵਿਦਾਸ ਮੈਮੋਰੀਅਲ ਦੀ ਸਥਾਪਨਾ ਸਬੰਧੀ ਬਣਾਈ ਗਈ ਕਨਸੈਪਟ ਕਮੇਟੀ ਵੱਲੋਂ ਘੜੇ ਗਏ ਕਨਸੈਪਟ ਪੇਪਰ 'ਤੇ ਵਿਸਥਾਰਤ ਚਰਚਾ ਕੀਤੀ ਗਈ। ਮੰਤਰੀ ਵੱਲੋਂ ਇਹ ਸੁਝਾਅ ਦਿੱਤਾ ਗਿਆ ਕਿ ਦੇਸ਼ ਦੇ ਉੱਘੇ ਇਤਿਹਾਸਕਾਰਾਂ ਕੋਲੋਂ ਕਨਸੈਪਟ ਪੇਪਰ ਬਾਰੇ ਵਿਚਾਰ ਅਤੇ ਇਤਰਾਜ਼ ਮੰਗੇ ਜਾਣ ਅਤੇ ਜੇਕਰ ਇਸ ਸਬੰਧੀ ਕੋਈ ਇਤਰਾਜ਼ ਦਾਖਲ ਨਹੀਂ ਕੀਤਾ ਜਾਂਦਾ ਤਾਂ ਕਨਸੈਪਟ ਪੇਪਰ ਨੂੰ ਆਖਰੀ ਪ੍ਰਵਾਨਗੀ ਲਈ ਮੈਮੋਰੀਅਲ ਦੀ ਸਥਾਪਨਾ ਲਈ ਕੀਤੀ ਜਾਣ ਵਾਲੀ ਫਾਊਡੇਸ਼ਨ ਮੀਟਿੰਗ ਵਿੱਚ ਪਾਸ ਕੀਤਾ ਜਾਵੇ।
ਇਸ ਤੋਂ ਇਲਾਵਾ ਮੀਟਿੰਗ ਵਿੱਚ ਗੁਰੂ ਰਵਿਦਾਸ ਮੈਮੋਰੀਅਲ ਦੀ ਸਥਾਪਨਾ ਲਈ ਜ਼ਮੀਨ ਐਕਵਾਇਰ ਕਰਨ ਲਈ ਗੱਲਬਾਤ ਕੀਤੀ ਗਈ। ਅਧਿਕਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ 10 ਏਕੜ ਜ਼ਮੀਨ ਇਸ ਕਾਰਜ ਲਈ ਐਕਵਾਇਰ ਕੀਤੀ ਗਈ ਹੈ ਜਦੋਂ ਕਿ ਤਿੰਨ ਏਕੜ ਵਾਧੂ ਜ਼ਮੀਨ ਪਿੰਡ ਖੁਰਾਲਗੜ੍ਹ ਦੀ ਪੰਚਾਇਤ ਕੋਲ ਪਈ ਹੈ। ਸ. ਠੰਡਲ ਨੇ ਇਹ ਸੁਝਾਅ ਵੀ ਦਿੱਤਾ ਕਿ ਕਿਉਂਕਿ ਗੁਰੂ ਰਵਿਦਾਸ ਮੈਮੋਰੀਅਲ ਇਕ ਵਿਸ਼ਵ ਪ੍ਰਸਿੱਧੀ ਵਾਲੀ ਯਾਦਗਾਰ ਹੋਵੇਗੀ, ਇਸ ਲਈ ਇਸ ਯਾਦਗਾਰ ਤੱਕ ਪਹੁੰਚਣ ਵਾਲੇ ਪਹੁੰਚ ਮਾਰਗਾਂ ਦੀਆਂ ਸੜਕਾਂ ਸ਼ਾਨਦਾਰ ਅਤੇ ਚੌੜੀਆਂ ਕੀਤੀਆਂ ਹਨ ਤਾਂ ਜੋ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਇਸ ਸਥਾਨ 'ਤੇ ਪੁੱਜਣ ਲਈ ਕਿਸੇ ਪ੍ਰਕਾਰ ਦੀ ਔਕੜ ਨਾ ਆਵੇ। ਮੀਟਿੰਗ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਕਿ ਕਨਸੈਪਟ ਪੇਪਰ ਨੂੰ ਅੰਤਿਮ ਰੂਪ ਦੇਣ ਮਗਰੋਂ ਯਾਦਗਾਰ ਦੀ ਉਸਾਰੀ ਲਈ ਕੰਮ ਸ਼ੁਰੂ ਕਰਨ ਲਈ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮੀਟਿੰਗ ਕਰ ਕੇ ਪ੍ਰਵਾਨਗੀ ਲਈ ਜਾਵੇ।ਜਦੋਂ ਅਦਾਲਤ ਚ ਪੇਸ਼ ਹੋਏ ਮੁਰਗੇ

ਮੋਹਾਲੀ : ਵੈਸੇ ਤਾਂ ਕਈ ਅਜੀਬੋ ਗਰੀਬ ਕੇਸ ਅਕਸਰ ਹੀ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਪਰ ਇਸ ਵਾਰ ਜਿਹੜਾ ਕੇਸ ਸਾਹਮਣੇ ਆਇਆ ਹੈ ਉਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦਰਅਸਲ ਮੋਹਾਲੀ ਜ਼ਿਲਾ ਅਦਾਲਤ 'ਚ ਮੰਗ&#....
 (News posted on: 27 Aug, 2014)
 Email Print 

ਮੋਹਾਲੀ : ਵੈਸੇ ਤਾਂ ਕਈ ਅਜੀਬੋ ਗਰੀਬ ਕੇਸ ਅਕਸਰ ਹੀ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਪਰ ਇਸ ਵਾਰ ਜਿਹੜਾ ਕੇਸ ਸਾਹਮਣੇ ਆਇਆ ਹੈ ਉਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦਰਅਸਲ ਮੋਹਾਲੀ ਜ਼ਿਲਾ ਅਦਾਲਤ 'ਚ ਮੰਗਲਵਾਰ ਨੂੰ ਆਪਣੀ ਤਰ੍ਹਾਂ ਦਾ ਇਕ ਅਨੌਖਾ ਕੇਸ ਸਾਹਮਣੇ ਆਇਆ। ਇਸ ਦੌਰਾਨ ਕੇਸ ਪ੍ਰਾਪਟੀ ਦੇ ਰੂਪ 'ਚ ਸੱਤ ਮੁਰਗੀਆਂ ਨੂੰ ਪੇਸ਼ ਕੀਤਾ ਗਿਆ। ਜਿਵੇਂ ਹੀ ਅਦਾਲਤ ਕੈਂਪਸ 'ਚ ਮੁਰਗੀਆਂ ਨੂੰ ਲਿਆਂਦਾ ਗਿਆ, ਉਥੇ ਲੋਕ ਇਕੱਠੇ ਹੋ ਗਏ। ਲੋਕਾਂ ਨੂੰ ਲੱਗਾ ਕਿ ਸ਼ਾਇਦ ਕੋਈ ਮੁਰਗੀ ਵੇਚਣ ਵਾਲਾ ਆ ਗਿਆ ਹੈ। ਇਸ ਦੌਰਾਨ ਪੁਲਸ ਨੂੰ ਅਦਾਲਤ 'ਚ ਮੁਰਗੀਆਂ ਲਿਆਉਣ 'ਚ ਵੀ ਕਾਫੀ ਪ੍ਰੇਸ਼ਾਨੀ ਹੋਈ। ਮੁਰਗੀਆਂ ਕੇਸ ਪ੍ਰਾਪਰਟੀ ਹੋ ਸਕਦੀਆਂ ਹਨ, ਇਸ ਗੱਲ 'ਤੇ ਕਿਸੇ ਨੂੰ ਯਕੀਨ ਹੀ ਨਹੀਂ ਸੀ ਹੋ ਰਿਹਾ। ਹੌਲਦਾਰ ਦੇ ਆਉਣ ਤੋਂ ਬਾਅਦ ਮੁਰਗੀਆਂ ਦੇ ਮਾਲਕ ਨੂੰ ਅੰਦਰ ਆਉਣ ਦਿੱਤਾ ਗਿਆ।
ਮਾਮਲੇ 'ਚ ਕੇਸ ਦੇ ਮੁੱਖ ਦੋਸ਼ੀ ਕਰਨ ਦੇ ਨਾਲ ਸਹਿ ਦੋਸ਼ੀ ਮਲੂ ਅਤੇ ਨਰੇਸ਼ ਅਦਾਲਤ 'ਚ ਹੀ ਹਾਜ਼ਰ ਸਨ। ਅਦਾਲਤ ਨੇ ਅਰਜ਼ੀ ਨੂੰ ਮਨਜ਼ੂਰ ਕਰ ਲਿਆ। ਪ੍ਰੋਸਟੀਕਿਊਸ਼ਨ ਪੱਖ ਅਨੁਸਾਰ ਦੋਸ਼ੀਆਂ ਨੂੰ 13 ਅਕਤਬਰ 2013 ਨੂੰ ਚਿਕਨ ਖਾਣ ਦੀ ਇੱਛਾ ਹੋਈ ਹੈ ਅਤੇ ਉਸ ਦੌਰਾਨ ਉਨ੍ਹਾਂ ਨੇ ਸੱਤ ਮੁਰਗੀਆਂ ਚੋਰੀ ਕਰ ਲਈਆਂ। ਜਦੋਂ ਮੁਰਗੀਆਂ ਦੇ ਮਾਲਕ ਨੂੰ ਚੋਰੀ ਦਾ ਪਤਾ ਲੱਗਿਆ ਤਾਂ ਉਸ ਨੇ ਪੁਲਸ ਨੂੰ ਲਿਖਤ ਸ਼ਿਕਾਇਤ ਦਿੱਤੀ।
ਇਸ ਦੌਰਾਨ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਚੋਰੀ ਕੀਤੀਆਂ ਗਈਆਂ ਮੁਰਗੀਆਂ ਵੀ ਬਰਾਮਦ ਕਰ ਲਈਆਂ। ਪਿੱਛੋਂ ਮੁਰਗੀਆਂ ਕੇਸ ਪ੍ਰਾਪਰਟੀ ਦੱਸਦੇ ਹੋਏ ਉਸ ਦੇ ਮਾਲਕ ਨੂੰ ਸੌਂਪ ਦਿੱਤੀਆਂ ਗਈਆਂ। ਉਦੋਂ ਤੋਂ ਉਹ ਮੁਰਗੀਆਂ ਨੂੰ ਪਾਲਦਾ ਰਿਹਾ ਤਾਂ ਕਿ ਜ਼ਰੂਰਤ ਪੈਣ 'ਤੇ ਉਨ੍ਹਾਂ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾ ਸਕੇ।ਮੁੱਖ ਮੰਤਰੀ ਵਲੋਂ ਪੰਜਾਬ 'ਚੋਂ ਮੱਕੀ ਦੀ ਖਰੀਦ ਕਰਨ ਲਈ ਨੇਫ਼ਡ ਨੂੰ ਇਜਾਜ਼ਤ ਦੇਣ ਵਾਸਤੇ ਕੇਂਦਰ ਨੂੰ ਅਪੀਲ ਨੇਫ਼ਡ ਤੇ ਐਨ.ਐਸ.ਯੂ.ਆਈ ਦੀ ਉਚ ਪੱਧਰੀ ਟੀਮ ਮੁੱਖ ਮੰਤਰੀ ਨੂੰ ਮਿਲੀ
ਨੇਫ਼ਡ ਮੱਕੀ ਅਤੇ ਸੂਰਜਮੁਖੀ ਦੀਆਂ ਫ਼ਸਲਾਂ ਦੀ ਖਰੀਦ ਲਈ ਸਹਿਮਤ

ਨੇਫ਼ਡ ਦੇ ਲੰਬਿਤ ਭੁਗਤਾਨ ਦਾ ਮੁੱਦਾ ਕੇਂਦਰ ਕੋਲ ਉਠਾਉਣ ਦਾ ਬਾਦਲ ਵਲੋਂ ਭਰੋਸਾ

ਚੰਡੀਗੜ੍ਹ, 27 ਅਗਸਤ (ਗਗਨਦੀਪ ਸੋਹਲ) : ਪੰਜਾਬ ਦੇ ਮੁੱਖ ਮੰਤĄ....
 (News posted on: 27 Aug, 2014)
 Email Print 
ਨੇਫ਼ਡ ਮੱਕੀ ਅਤੇ ਸੂਰਜਮੁਖੀ ਦੀਆਂ ਫ਼ਸਲਾਂ ਦੀ ਖਰੀਦ ਲਈ ਸਹਿਮਤ

ਨੇਫ਼ਡ ਦੇ ਲੰਬਿਤ ਭੁਗਤਾਨ ਦਾ ਮੁੱਦਾ ਕੇਂਦਰ ਕੋਲ ਉਠਾਉਣ ਦਾ ਬਾਦਲ ਵਲੋਂ ਭਰੋਸਾ

ਚੰਡੀਗੜ੍ਹ, 27 ਅਗਸਤ (ਗਗਨਦੀਪ ਸੋਹਲ) : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ਼ ਇੰਡੀਆ ਲਿਮਟਡ (ਨੇਫਡ) ਦੀ ਫਸਲਾਂ ਦੀ ਖਰੀਦ ਸੂਚੀ ਵਿੱਚ ਮੱਕੀ ਨੂੰ ਸ਼ਾਮਲ ਕਰਨ ਦੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਤਾਂ ਜੋ ਉਹ ਪੰਜਾਬ ਵਿਚੋਂ ਮੱਕੀ ਦੀ ਖਰੀਦ ਕਰ ਸਕੇ।

ਕੇਂਦਰ ਸਰਕਾਰ ਨੂੰ ਇਹ ਅਪੀਲ ਸ. ਬਾਦਲ ਨੇ ਨੇਫ਼ਡ ਦੀ ਇੱਕ ਉਚ ਪੱਧਰੀ ਮੀਟਿੰਗ ਦੌਰਾਨ ਕੀਤੀ। ਇਹ ਟੀਮ ਅੱਜ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਉਤੇ ਮਿਲਣ ਆਈ ਸੀ। ਇਹ ਟੀਮ ਨੈਸ਼ਨਲ ਕੋਆਪ੍ਰੇਟਿਵ ਯੂਨੀਅਨ ਆਫ਼ ਇੰਡੀਆ ਦੇ ਚੇਅਰਮੈਨ ਡਾ. ਚੰਦਰਪਾਲ ਸਿੰਘ ਅਤੇ ਨੇਫ਼ਡ ਦੇ ਚੇਅਰਮੈਨ ਸ਼੍ਰੀ ਵੀ.ਆਰ. ਪਟੇਲ ਦੀ ਅਗਵਾਈ ਵਿੱਚ ਆਈ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਵਿੱਚ ਤਬਦੀਲੀ ਲਿਆਉਣ ਲਈ ਮੱਕੀ, ਕਪਾਹ, ਤੇਲ ਬੀਜਾਂ, ਦਾਲਾਂ ਅਤੇ ਖੇਤੀ ਜੰਗਲਾਤ ਵਰਗੀਆਂ ਬਦਲਵੀਆਂ ਫ਼ਸਲਾਂ ਦੀ ਸ਼ਨਾਖਤ ਕੀਤੀ ਹੈ। ਉਨ੍ਹਾਂ ਨੇ ਨੇਫ਼ਡ ਨੂੰ ਮੱਕੀ ਅਤੇ ਤੇਲ ਬੀਜਾਂ ਦੀਆਂ ਫ਼ਸਲ਼ਾਂ ਦੇ ਢੁਕਵੇਂ ਮੰਡੀਕਰਨ ਹੱਲ ਮੁਹੱਈਆ ਕਰਵਾਉਣ ਲਈ ਖਾਸ ਤੌਰ 'ਤੇ ਆਖਿਆ।

ਸ਼੍ਰੀ ਪਟੇਲ ਨੇ ਕੇਂਦਰ ਵਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਪੰਜਾਬ ਤੋਂ ਮੱਕੀ ਦੀ ਖਰੀਦ ਤੁਰੰਤ ਸ਼ੁਰੂ ਕਰਨ 'ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਫਾਇਦੇ ਲਈ ਖੇਤੀ ਉਤਪਾਦਾਂ ਦਾ ਸਹਿਕਾਰੀ ਮੰਡੀਕਰਨ ਨੂੰ ਬੜ੍ਹਾਵਾ ਦੇਣ ਵਾਸਤੇ ਨੇਫ਼ਡ ਦੀ ਇੱਕ ਉਚ ਸੰਸਥਾ ਵਜੋਂ ਸਥਾਪਨਾ ਕੀਤੀ ਗਈ ਹੈ। ਉਨ੍ਹ੍ਰਾਂ ਨੇ ਸ. ਬਾਦਲ ਵਲੋਂ ਰਾਜ ਵਿੱਚ ਫ਼ਸਲੀ ਵਿਭਿੰਨਤਾ ਦੇ ਰਾਹੀਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੀਆਂ ਕੀਤੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਭੂਮੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਵੀ ਸਰਕਾਰ ਦੇ ਉਦਮ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਸ. ਬਾਦਲ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਕੋਲ ਨੇਫ਼ਡ ਦੀ 500 ਕਰੋੜ ਰੁਪਏ ਦੇ ਲੰਬਿਤ ਪਏ ਭੁਗਤਾਨ ਨੂੰ ਜਲਦੀ ਤੋਂ ਜਲਦੀ ਜਾਰੀ ਕਰਵਾਉਣ ਲਈ ਇਹ ਮਾਮਲਾ ਕੇਂਦਰੀ ਵਿੱਤ ਮੰਤਰੀ ਕੋਲ ਉਠਾਉਣ ਤਾਂ ਜੋ ਨੇਫ਼ਡ ਨੂੰ ਵਿੱਤੀ ਸੰਕਟ ਵਿਚੋਂ ਕੱਢਿਆ ਜਾ ਸਕੇ। ਸ. ਬਾਦਲ ਨੇ ਭਰੋਸਾ ਦਿਵਾਇਆ ਕਿ ਉਹ ਲਾਜ਼ਮੀ ਤੌਰ 'ਤੇ ਸਬੰਧਤ ਕੇਂਦਰੀ ਮੰਤਰਾਲੇ ਕੋਲ ਇਹ ਮਾਮਲਾ ਉਠਾਉਣਗੇ।

ਇਸ ਮੌਕੇ ਨੇਫ਼ਡ ਅਤੇ ਐਮ.ਐਸ.ਯੂ.ਆਈ ਦੀ ਸਮੁੱਚੀ ਟੀਮ ਨੇ ਸ. ਬਾਦਲ ਦੀਆਂ ਕਿਸਾਨ ਪੱਖੀ ਪਹਿਲਕਦਮੀਆਂ ਦੇ ਕਾਰਨ ਉਨ੍ਹਾਂ ਨੂੰ ਸਿਰੋਪਾ ਭੇਟ ਕਰਕੇ ਸਨਮਾਨ ਕੀਤਾ।

ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਨੇਫ਼ਡ ਦੇ ਵਾਈਚ ਚੇਅਰਮੈਨ ਡਾ. ਬਿਜੇਂਦਰ ਸਿੰਘ, ਕਰਿਭਕੋ ਦੇ ਡਾਇਰੈਕਟਰ ਡਾ. ਸੁਨੀਲ ਕੁਮਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ ਤੋਂ ਇਲਾਵਾ ਕਰਿਭਕੋ ਦੇ ਡੀ.ਜੀ.ਐਮ ਸ਼੍ਰੀ ਕੁਲਦੀਪ ਸਿੰਘ ਸੰਧੂ, ਸ਼੍ਰੀ ਤੇਜਿੰਦਰ ਸਿੰਘ ਮਿਡੂਖੇੜਾ ਅਤੇ ਸ਼੍ਰੀ ਕੁਲਵਿੰਦਰ ਸਿੰਘ ਭਾਈਖੇੜਾ ਸ਼ਾਮਲ ਸਨ।ਤਲਵੰਡੀ ਸਾਬੋ ਦਾ ਨਤੀਜ਼ਾ ਲੋਕਤੰਤਰ ਦੇ ਕਤਲ ਦੀ ਸੱਭ ਤੋਂ ਵੱਡੀ ਉਦਾਹਰਨ: ਬਾਜਵਾ


ਚੰਡੀਗੜ੍ਹ, 27 ਅਗਸਤ (ਗਗਨਦੀਪ ਸੋਹਲ) :

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਤਲਵੰਡੀ ਸਾਬੋ ਜ਼ਿਮਨੀ ਚੋਣ 'ਚ ਅਕਾਲੀ ਦਲ ਦੇ ਉਮੀਦਵਾਰ ਦੀ ਜਿੱਤ ਨੂੰ ਪੂਰੀ ਤਰ੍ਹਾਂ ਧੱਕੇਸ਼ਾਹੀ, ਪੈਸ....
 (News posted on: 27 Aug, 2014)
 Email Print 


ਚੰਡੀਗੜ੍ਹ, 27 ਅਗਸਤ (ਗਗਨਦੀਪ ਸੋਹਲ) :

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਤਲਵੰਡੀ ਸਾਬੋ ਜ਼ਿਮਨੀ ਚੋਣ 'ਚ ਅਕਾਲੀ ਦਲ ਦੇ ਉਮੀਦਵਾਰ ਦੀ ਜਿੱਤ ਨੂੰ ਪੂਰੀ ਤਰ੍ਹਾਂ ਧੱਕੇਸ਼ਾਹੀ, ਪੈਸੇ ਤੇ ਗੁੰਡਾਗਰਦੀ ਦੇ ਖੁੱਲ੍ਹੇਆਮ ਪ੍ਰਯੋਗ ਸਮੇਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੇਸ਼ਰਮੀ ਨਾਲ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਰਾਹੀਂ ਲੋਕਤੰਤਰ ਦੇ ਕਤਲ ਦੀ ਸੱਭ ਤੋਂ ਵੱਡੀ ਉਦਾਹਰਨ ਦੱਸਿਆ ਹੈ। ਇਸ ਦੌਰਾਨ ਉਨ੍ਹਾਂ ਨੇ ਅਕਾਲੀ ਗੁੰਡਿਆਂ ਵੱਲੋਂ ਸਰ੍ਹੇਆਮ ਲੋਕਤੰਤਰ ਨੂੰ ਖਤਮ ਕਰਨ ਖਿਲਾਫ ਬਹਾਦਰੀ ਨਾਲ ਲੜਨ ਵਾਲੇ ਕਾਂਗਰਸੀ ਵਰਕਰਾਂ ਦੀ ਪ੍ਰਸ਼ੰਸਾ ਕੀਤੀ ਹੈ।

ਇਸ ਲੜੀ ਹੇਠ ਕਾਂਗਰਸ ਤੋਂ ਭਗੋੜੇ ਅਕਾਲੀ ਦਲ ਦੇ ਉਮੀਦਵਾਰ ਜੀਤ ਮੋਹਿੰਦਰ ਸਿੰਘ ਸਿੱਧੂ ਦੇ ਪੁਰਾਣੇ ਰਿਕਾਰਡ 'ਤੇ ਜਾਂਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਨੇ ਆਪਣੀ ਲੋਕਪ੍ਰਿਅਤਾ ਨਾਲ 46000 ਤੋਂ ਵੱਧ ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ। ਬੀਤੀਆਂ ਲੋਕ ਸਭਾ ਚੋਣਾਂ 'ਚ ਬਾਦਲ ਪਰਿਵਾਰ ਦੀ ਸੱਭ ਤੋਂ ਤਾਕਤਵਰ ਮੈਂਬਰ ਹਰਸਿਮਰਤ ਕੌਰ ਬਾਦਲ ਸਿਰਫ ਲਗਭਗ 11000 ਵੋਟਾਂ ਦੀ ਲੀਡ ਹਾਸਿਲ ਕਰ ਸਕੀ ਸਨ। ਹਾਲਾਤ 'ਚ ਕੋਈ ਗੁਣਾਂਤਮਕ ਬਦਲਾਅ ਨਹੀਂ ਆਇਆ ਹੈ, ਕਿਉਂਕਿ ਅਕਾਲੀ ਦਲ ਭਾਜਪਾ ਗਠਜੋੜ ਦਾ ਗ੍ਰਾਫ ਦਿਨੋਂ ਦਿਨ ਡਿੱਗ ਰਿਹਾ ਹੈ। ਸਿਧਾਂਤਾ ਤੇ ਪਾਰਟੀ ਪ੍ਰਤੀ ਵਚਨਬੱਧਤਾ ਦੀ ਘਾਟ ਕਾਰਨ ਸਿੱਧੂ ਹਮੇਸ਼ਾ ਤੋਂ ਸਵਾਲਾਂ 'ਚ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਬੇਇਜੱਤੀ ਤੋਂ ਬਾਅਦ, ਜਿਸ 'ਚ ਹਰਸਿਮਰਤ ਬਾਦਲ ਆਪਣੇ ਵਿਕਾਸ ਏਜੰਡੇ ਨੂੰ ਲਾਗੂ ਕਰਨ ਸਬੰਧੀ ਦਾਅਵੇ ਕਰਨ ਦੇ ਬਾਵਜੂਦ ਬਹੁਤ ਖਿੱਚ ਧੋਂਹ ਕੇ ਜਿੱਤੀ ਸਨ। ਇਸ ਲੜੀ ਹੇਠ ਬਾਦਲ ਪਰਿਵਾਰ ਨੂੰ ਕਿਸੇ ਵੀ ਤਰੀਕੇ ਨਾਲ ਤਾਕਤ ਦੀ ਦੁਰਵਰਤੋਂ ਕਰਕੇ, ਪੈਸਿਆਂ ਜਾਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਚੋਣਾਂ ਜਿੱਤਣ 'ਚ ਮਹਾਰਤ ਹਾਸਿਲ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਤਲਵੰਡੀ ਸਾਬੋ 'ਚ ਲੋਕਤਾਂਤਰਿਕ ਪ੍ਰੀਕ੍ਰਿਆ ਦਾ ਸਰ੍ਹੇਆਮ ਕਤਲ ਕੀਤਾ ਗਿਆ, ਜਿਥੇ ਜ਼ਿਲ੍ਹਾ ਪ੍ਰਸ਼ਾਸਨ ਵਿਰੋਧੀ ਪਾਰਟੀ ਕਾਂਗਰਸ ਵੱਲੋਂ ਸੱਤਾਧਾਰੀਆਂ ਦੀਆਂ ਧੱਕੇਸ਼ਾਹੀਆਂ ਖਿਲਾਫ ਸ਼ਿਕਾਇਤਾਂ ਨੂੰ ਸਿੱਧਾ ਨਜ਼ਰਅੰਦਾਜ ਕਰ ਰਿਹਾ ਸੀ। ਬਾਜਵਾ ਨੇ ਦੋਸ਼ ਲਗਾਇਆ ਕਿ ਤਲਵੰਡੀ ਸਾਬੋ ਦੇ ਚੋਣ ਅਬਜਰਵਰ ਸੁਨੀਲ ਚੌਧਰੀ ਨੇ ਦੁਪਹਿਰ 3 ਵਜੇ ਤੋਂ ਬਾਅਦ ਆਪਣਾ ਮੋਬਾਇਲ ਫੋਨ ਸਵਿਚ ਆਫ ਕਰ ਲਿਆ ਸੀ, ਜਦੋਂ ਸੱਤਾਧਾਰੀ ਪਾਰਟੀ ਦੇ ਗੁੰਡਿਆਂ ਵੱਲੋਂ ਧੱਕੇਸ਼ਾਹੀ ਤੇ ਬੂਥਾਂ 'ਤੇ ਕਬਜ਼ਾ ਕੀਤਾ ਗਿਆ। ਜਦਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਹੁਣ ਪੰਜਾਬ ਦੇ ਮੁੱਖ ਚੋਣ ਅਫਸਰ ਨੇ ਅਕਾਲੀ ਭਾਜਪਾ ਵਰਕਰਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ, ਜਿਨ੍ਹਾਂ ਨੇ 19 ਅਗਸਤ ਤੋਂ ਬਾਅਦ ਖੇਤਰ ਛੱਡਣ ਸਬੰਧੀ ਆਪਣੇ ਨਿਰਦੇਸ਼ਾਂ ਦਾ ਨਕਾਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਬਾਦਲ ਤੇ ਉਸਦੇ ਡਿਪਟੀ ਮੁੱਖ ਮੰਤਰੀ ਬੇਟੇ ਵੱਲੋਂ ਚੋਣ ਕਮਿਸ਼ਨ ਦੇ ਨਿਰਪੱਖ ਚੋਣਾਂ ਕਰਵਾਉਣ ਸਬੰਧੀ ਸਾਰੇ ਨਿਯਮਾਂ ਦੀਆਂ ਉਲੰਘਣਾ ਕੀਤੀ ਹੈ। ਇਸ ਲੜੀ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਤਰ੍ਹਾਂ ਦਾ ਵਿਰੋਧ ਕੀਤੇ ਬਿਨ੍ਹਾਂ ਗਠਜੋੜ ਦੇ ਸਾਰੇ ਸੀਨੀਅਰ ਆਗੂਆਂ ਸਮੇਤ ਕਈ ਮੰਤਰੀ ਪ੍ਰਚਾਰ ਖਤਮ ਹੋਣ ਤੋਂ ਬਾਅਦ ਹਲਕੇ 'ਚ ਰੁੱਕੇ ਰਹੇ, ਬਾਵਜੂਦ ਇਸਦੇ ਕਿ ਪ੍ਰਸ਼ਾਸਨ ਨੂੰ ਇਨ੍ਹਾਂ ਦੇ ਖਿਲਾਫ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਦੂਜੇ ਪਾਸੇ, ਪ੍ਰਸ਼ਾਸਨ ਨੇ ਕਾਂਗਰਸ ਲੀਡਰਾਂ ਨੂੰ ਹਲਕੇ 'ਚ ਆਉਣ ਵੀ ਨਾ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਸਨੂੰ ਸਰਕਾਰ ਦੇ ਪ੍ਰਦਰਸ਼ਨ ਲਈ ਵੋਟ ਦੱਸ ਕੇ ਝੂਠੇ ਦਾਅਵੇ ਕਰਨਾ ਮੰਦਭਾਗਾ ਹੈ, ਜਦਕਿ ਉਹ ਉਸ ਸੱਚਾਈ ਨੂੰ ਭੁੱਲ ਗਏ ਹਨ ਕਿ ਕੁਝ ਮਹੀਨਿਆਂ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਇਸੇ ਹਲਕੇ ਦੇ ਗੁੱਸਾਏ ਲੋਕਾਂ ਨੇ ਹਰਸਿਮਰਤ ਬਾਦਲ ਦਾ ਬਾਈਕਾਟ ਕਰਨ ਸਬੰਧੀ ਬੋਰਡ ਲਗਾ ਦਿੱਤੇ ਸਨ ਅਤੇ ਉਨ੍ਹਾਂ ਨੂੰ ਪਿੰਡ ਦਰ ਪਿੰਡ ਕਾਲੇ ਝੰਡੇ ਦਿਖਾਏ ਗਏ ਸਨ। ਇਸ ਦੌਰਾਨ ਬਾਦਲ ਸਰਕਾਰ ਦੀ ਅਸਲੀ ਲੋਕਪ੍ਰਿਅਤਾ ਸਾਹਮਣੇ ਆਈ ਸੀ, ਨਾ ਕਿ ਗੈਰ ਲੋਕਤਾਂਤਰਿਕ ਤਰੀਕਿਆਂ ਰਾਹੀਂ ਨਤੀਜੇ ਆਪਣੇ ਪੱਖ 'ਚ ਕਰਨ ਨਾਲ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਆਉਂਦਿਆਂ ਦਿਨਾਂ 'ਚ ਸੱਤਾਧਾਰੀ ਪਾਰਟੀ ਦੀਆਂ ਅਜਿਹੀਆਂ ਹਰਕਤਾਂ ਦਾ ਮੁੰਹਤੋੜ ਜਵਾਬ ਦੇਵੇਗੀ ਅਤੇ ਅਕਾਲੀਆਂ ਨੂੰ ਭਵਿੱਖ 'ਚ ਅਜਿਹੀ ਧੱਕੇਸ਼ਾਹੀ ਨਹੀਂ ਕਰਨ ਦਿੱਤੀ ਜਾਵੇਗੀਸਕੱਤਰੇਤ ਦੇ ਮੁਲਾਜਮ ਦੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਅਪੀਲ


ਚੰਡੀਗੜ੍ਹ 27 ਅਗਸਤ (ਗਗਨਦੀਪ ਸੋਹਲ) ਮੁਲਾਜਮਾਂ ਦੀਆਂ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਿਵਲ ਸਕੱਤਰੇਤ ਵਿਖੇ ਅਹਿਮ ਮੀਟਿੰਗ ਕਰਕੇ ਪਿਛਲੇ ਲੰਮੇ ਸਮੇ ਤੋ ਲੰਬਿਤ ਪਈਆਂ ਮੰਗਾਂ ਨੂੰ ਪੁਰੀਆਂ ਕਰਨ ਲਈ ਸ....
 (News posted on: 27 Aug, 2014)
 Email Print 


ਚੰਡੀਗੜ੍ਹ 27 ਅਗਸਤ (ਗਗਨਦੀਪ ਸੋਹਲ) ਮੁਲਾਜਮਾਂ ਦੀਆਂ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਿਵਲ ਸਕੱਤਰੇਤ ਵਿਖੇ ਅਹਿਮ ਮੀਟਿੰਗ ਕਰਕੇ ਪਿਛਲੇ ਲੰਮੇ ਸਮੇ ਤੋ ਲੰਬਿਤ ਪਈਆਂ ਮੰਗਾਂ ਨੂੰ ਪੁਰੀਆਂ ਕਰਨ ਲਈ ਸਰਕਾਰ ਵੱਲੋ ਗੰਭੀਰ ਨਾ ਹੋਣ ਕਰਕੇ ਸਰਕਾਰ ਖਿਲਾਫ ਸੰਘਰਸ਼ ਦਾ ਬਿਗਲ ਬਜਾਉਣ ਲਈ ਵਿਚਾਰ ਵਟਾਦਰਾਂ ਕੀਤਾ ਹੈ। ਮੀਟਿੰਗ ਵਿੱਚ ਹਾਜਰ ਸੀਨੀਅਰ ਮੁਲਾਜਮ ਆਗੂ ਰਣਬੀਰ ਸਿੰਘ ਢਿੱਲੋ, ਕਰਤਾਰ ਸਿੰਘ ਪਾਲ, ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀੲੈਸਨ ਦੇ ਪ੍ਰਧਾਨ ਪਰਮਦੀਪ ਸਿੰਘ ਭਬਾਤ,ਸਲਾਹਕਾਰ ਨੇਤਰ ਸਿੰਘ ਸਾਂਤਪੁਰ,ਸਾਝੀ ਐਕਸਨ ਕਮੇਟੀ ਦੇ ਪ੍ਰਧਾਨ ਪ੍ਰੇਮਦਾਸ, ਮਹੇਸ ਚੰਦਰ ਚੈਅਰਮੈਨ, ਜਨਰਲ ਸਕੱਤਰ ਅਵਤਾਰ ਸਿੰਘ ਕੈੜਾਂ, ਜਸਪ੍ਰੀਤ ਰੰਧਾਵਾ, ਭਗਵੰਤ ਬਦੇਸਾ, ਜਨਮ ਸਿੰਘ, ਸੁਨੀਤਾ ਦੇਵੀ, ਬਰਿਜ ਰਾਣੀ,ਕੁਸੱਲਿਆਂ ਦੇਵੀ, ਜਗਦੀਪ ਸਿੰਘ, ਸੁਨੀਲ ਕੁਮਾਰ,ਸੰਦੀਪ ਨਾਹਰ,ਜਸਬੀਰ ਸਿੰਘ ਦਾਉੱ, ਰਕੇਸ ਕੁਮਾਰ ਪ੍ਰਧਾਨ ਸਫਾਈ ਕਰਮਚਾਰੀ ਯੂਨੀਅਨ, ਨੇ ਕਿਹਾ ਸਕੱਤਰੇਤ ਵਿਖੇ ਦਰਜਾਂ-4 ਅਤੇ ਸਫਾਈ ਸੇਵਕ ਕਰਮਚਾਰੀਆਂ ਨੂੰ ਠੇਕੇਦਾਰ ਰਾਹੀ ਭਰਤੀ ਕੀਤਾ ਹੋਇਆ ਹੈ ਅਤੇ ਠੇਕੇਦਾਰ ਇਨ੍ਹਾਂ ਕਰਮਚਾਰੀਆਂ ਨੂੰ ਸਮੇੱ ਸਿਰ ਤਨਖਾਹ ਵੀ ਨਹੀ ਦਿੰਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਨੂੰ ਡੀ.ਸੀ.ਰੇਟਾਂ ਦੇ ਅਧਾਰ ਤੇ ਤਨਖਾਹ ਮਿਲਣੀ ਚਾਹੀਦੀ ਹੈ ਅਤੇ ਠੇਕੇਦਾਰ ਵੱਲੋ ਇਨ੍ਹਾਂ ਦੇ ਹਰ ਮਹੀਨੇ ਤਨਖਾਹ ਵਿੱਚੋ ਪੰਜ ਸੋ ਰੁਪਏ ਵੀ ਕੱਟ ਲਏ ਜਾਦੇ ਹਨ । ਉਨ੍ਹਾਂ ਕਿਹਾ ਕਿ ਸਕੱਤਰੇਤ ਦੀ ਪ੍ਰਸਾਸਕੀ ਸਾਖਾ ਵਿੱਚ ਪਿਛਲੇ ਕਈ ਸਾਲਾ ਤੋ ਡੇਲੀਵੇਜ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਡੇਲੀਵੇਜ ਤੋ ਹਟਾ ਕੇ ਠੇਕੇਦਾਰ ਅਧੀਨ ਕਰਨ ਦੀ ਵਿਚਾਰ ਕੀਤੀ ਰਹੀ ਹੈ। ਉਨ੍ਹਾਂ ਕਿਹਾ ਸਕੱਤਰੇਤ ਦੇ ਮੁਲਾਜਮਾਂ ਨੂੰ ਮਿਲਦੇ 4-9-14 ਏ.ਸੀ.ਪੀ. ਦੇ ਕੇਸ ਵੀ ਪਿਛਲੇ ਲੰਮੇ ਸਮੇੱ ਤੋ ਲੰਬਿਤ ਪਏ ਹਨ। ਮੁਲਾਜਮਾਂ ਨੂੰ ਪਲਾਟ ਦੇਣ ਅਤੇ ਬਿਮਾਰੀਆਂ ਦਾ ਇਲਾਜ ਕਰਵਾਉਣ ਲਈ ਕੈਸਲੈਸ ਸਕੀਮ ਵੀ ਲੰਬਿਤ ਪਈ ਹੈ ਜਿਸ ਨੂੰ ਦੇਣ ਦਾ ਸਰਕਾਰ ਨੇ ਇਲੈਕਸਨਾਂ ਤੋ ਪਹਿਲਾ ਵਾਅਦਾ ਕੀਤਾ ਸੀ। ਇਸ ਤੋ ਇਲਾਵਾ ਸਕੱਤਰੇਤ ਵਿੱਚ ਤਜਰਬੇਕਾਰ ਕਲਰਕਾ ਨੂੰ ਸੀਨੀਅਰ ਸਹਾਇਕ ਦੀ ਪਦਉਨਤੀਆਂ ਲਈ ਨਿਯਮਾਂ ਵਿੱਚ ਢਿੱਲ ਦੇ ਕੇ ਪਦਉਨਤ ਕਰਨ ਦੀ ਥਾਂ ਸਿੱਧੀ ਭਰਤੀ ਰਾਹੀ ਸੀਨੀਅਰ ਸਹਾਇਕ ਭਰਤੀ ਕੀਤੇ ਜਾ ਰਹੇ ਹਨ। ਜਿਸ ਨਾਲ ਸਕੱਤਰੇਤ ਵਿਖੇ ਕੰਮ ਕਰਦੇ ਕਲਰਕਾਂ ਦਾ ਭਵਿੱਖ ਧੁਦਲਾਂ ਹੋਣ ਦੇ ਆਸਰ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਪੇ ਕਮਿਸਨ ਦੀ ਰਿਪੋਰਟ ਵਿੱਚ ਦਰਜਾਂ-4 ਮੁਲਾਜਮ, ਮਿਸਲੇਨੀਅਸ ਅਮਲੇ, ਅਤੇ ਪ੍ਰਹੁਣਚਾਰੀ ਵਿਭਾਗ ਦੇ ਸਟੀਵਡਵਤੇ ਬਟਲਰ ਨੂੰ ਕੋਈ ਫਾਇਦਾ ਨਹੀ ਹੋਇਆਂ ਅਤੇ ਸਰਕਾਰ ਨੇ ਇਨ੍ਹਾਂ ਦੇ ਸਕੇਲਾ ਵਿਚਲੀਆਂ ਤਰੁੱਟੀਆਂ ਦੂਰ ਕਰਨ ਲਈ ਵੀ ਕੋਈ ਠੋਸ ਉਪਰਾਲਾ ਨਹੀ ਕੀਤਾ ਜਿਸ ਕਾਰਨ ਮੁਲਾਜਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਵਿੱਤ ਵਿਭਾਗ ਵੱਲੋ ਜਾਰੀ ਕੀਤਾ ਮਿਤੀ 25.5.2012 ਦਾ ਜਾਰੀ ਕੀਤਾ ਪੱਤਰ ਵਾਪਿਸ ਫੋਰੀ ਤੋਰ ਤੇ ਵਾਪਿਸ ਲਿਆਂ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮੁਲਾਜਮ ਮਾਰੂ ਨਿਤਿਆਂ ਨੂੰ ਲਾਗੂ ਨਹੀ ਹੋਣ ਦਿੱਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜਮਾਂ ਦੀਆਂ ਉਕਤ ਮੰਗਾਂ ਨਾ ਮੰਨੀਆਂ ਤਾ ਮਜਬੂਰੀ ਵੱਸ ਸਕੱਤਰੇਤ ਵਿਖੇ ਜਬਰਦਸਤ ਸੰਘਰਸ ਅਰੰਭਿਆਂ ਜਾਵੇਗਾ।

29 ਅਗਸਤ ਨੂੰ ਹੋਵੇਗੀ 'ਡਬਲ ਦੀ ਟ੍ਰਬਲ' ਅਤੇ ਦਸੰਬਰ ਦੇ ਪਹਿਲੇ ਹਫਤੇ ਹੋਵੇਗੀ 'ਜੱਟ ਪ੍ਰਦੇਸੀ' ਰਿਲੀਜ਼ ਪੰਜਾਬ ਦੇ ਪੁੱਤਰ ਲੀਜੈਂਡਰੀ ਐਕਟਰ ਧਰਮਿੰਦਰ ਦੀ ਪੰਜਾਬੀ ਫਿਲਮਾਂ 'ਚ ਧਮਾਕੇਦਾਰ ਵਾਪਸੀ

ਸੈਕਰਾਮੈਂਟੋ (ਹਰਨੇਕ ਸਿੰਘ ਵਿਰਦੀ) - 'ਜੱਟ ਪ੍ਰਦੇਸੀ- ਕੈਲੀਫੋਰਨੀਆਂ ਟੂ ਪੰਜਾਬ' ਪੰਜਾਬੀ ਫਿਲਮ ਦੇ ਪ੍ਰੋਡਿਊਸਰ ਅਤੇ ਦਿਓਲ ਪਰਿਵਾਰ ਦੇ ਕਾਨੂੰਨੀ ਸਲਾਹਕਾਰ ਵਕੀਲ ਸ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਦੱਸਿਆ ਕਿ....
 (News posted on: 27 Aug, 2014)
 Email Print 

ਸੈਕਰਾਮੈਂਟੋ (ਹਰਨੇਕ ਸਿੰਘ ਵਿਰਦੀ) - 'ਜੱਟ ਪ੍ਰਦੇਸੀ- ਕੈਲੀਫੋਰਨੀਆਂ ਟੂ ਪੰਜਾਬ' ਪੰਜਾਬੀ ਫਿਲਮ ਦੇ ਪ੍ਰੋਡਿਊਸਰ ਅਤੇ ਦਿਓਲ ਪਰਿਵਾਰ ਦੇ ਕਾਨੂੰਨੀ ਸਲਾਹਕਾਰ ਵਕੀਲ ਸ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਦੱਸਿਆ ਕਿ ਪੰਜਾਬੀਆਂ ਦੇ ਮਹਿਬੂਬ ਲੀਜੈਂਡਰੀ ਅਦਾਕਾਰ ਪੰਜਾਬ ਦੇ ਧਰਮਿੰਦਰ ਵਲੋਂ 'ਡਬਲ ਦੀ ਟ੍ਰਬਲ' ਅਤੇ 'ਜੱਟ ਪ੍ਰਦੇਸ- ਕੈਲੀਫੋਰਨੀਆਂ ਟੂ ਪੰਜਾਬ' ਰਾਹੀਂ ਪੰਜਾਬੀ ਫਿਲਮਾਂ ਵਿਚ ਧਮਾਕੇਦਾਰ ਵਾਪਸੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪ੍ਰਸਿੱਧ ਡਾਇਰੈਕਟਰ ਸਮੀਪ ਕੰਗ ਵਲੋਂ ਨਿਰਦੇਸ਼ਿਤ ਫਿਲਮ ਡਬਲ ਦੀ ਟ੍ਰਬਲ ਵਿਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਕੁਲਰਾਜ ਰੰਧਾਵਾ, ਪੂਨਮ ਢਿੱਲੋਂ ਵਲੋਂ ਭੂਮਿਕਾਵਾਂ ਨਿਭਾਈਆਂ ਗਈਆਂ ਹਨ। ਇਹ ਫਿਲਮ ਵਰਲਡ ਵਾਈਡ 29 ਅਗਸਤ ਨੂੰ ਭਾਰਤੀ ਅਤੇ ਕੌਮਾਂਤਰੀ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ। 'ਜੱਟ ਪ੍ਰਦੇਸੀ- ਕੈਲੀਫੋਰਨੀਆਂ ਟੂ ਪੰਜਾਬ' ਦੇ ਪ੍ਰੋਡਿਊਸਰ ਜਸਪ੍ਰੀਤ ਸਿੰਘ ਅਟਾਰਨੀ ਨੇ ਦੱਸਿਆ ਕਿ ਇਹ ਫਿਲਮ ਦਸੰਬਰ ਦੇ ਪਹਿਲੇ ਹਫਤੇ ਵਰਲਡ ਵਾਈਡ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਫਿਲਮ ਵਿਚ ਧਰਮਿੰਦਰ ਜੀ ਤੋਂ ਇਲਾਵਾ ਕੇ ਐਸ ਮੱਖਣ, ਅਮਨ ਧਾਲੀਵਾਲ, ਬੀਨੂੰ ਢਿੱਲੋਂ, ਜਸਪ੍ਰੀਤ ਸਿੰਘ ਅਟਾਰਨੀ, ਸੁਰਿੰਦਰ ਸ਼ਿੰਦਾ, ਮਨੂੰ ਸੰਧੂ ਆਦਿ ਅਦਾਕਾਰਾਂ ਵਲੋਂ ਆਪੋ ਆਪਣੀਆਂ ਭੂਮਿਕਾਵਾਂ ਨਿਭਾਈਆਂ ਗਈਆਂ ਹਨ। ਇਸ ਫਿਲਮ ਦਾ ਮਿਊਜ਼ਿਕ ਬਹੁਤ ਹੀ ਸ਼ਾਨਦਾਰ ਅਤੇ ਮਿਆਰੀ ਪੱਧਰ ਦਾ ਤਿਆਰ ਕੀਤਾ ਗਿਆ ਹੈ ਜਿਸ ਦੌਰਾਨ ਕੁਲਵੀਰ ਝਿੰਜਰ, ਕਮਲ ਖਾਨ, ਕੇ ਐਸ ਮੱਖਣ, ਸਲੀਮ, ਸੁਰਿੰਦਰ ਸ਼ਿੰਦਾ ਨੇ ਪਲੇਅ ਬੈਕ ਸਿੰਗਰ ਵਜੋਂ ਆਪਣੀਆਂ ਅਵਾਜ਼ਾਂ ਦਿੱਤੀਆਂ ਹਨ।ਸੁਖਬੀਰ ਵਲੋਂ 5 ਖੇਡ ਸ਼੍ਰੇਣੀਆਂ ਵਿਚ ਪੰਜਾਬ ਲੀਗ ਸ਼ੁਰੂ ਕਰਨ ਦਾ ਐਲਾਨ ਪੰਜਵਾਂ ਵਿਸ਼ਵ ਕਬੱਡੀ ਕੱਪ 29 ਨਵੰਬਰ ਤੋਂ 13 ਦਸੰਬਰ ਤੱਕ

ਰੀਓ ਉਲੰਪਿਕ ਵਿਚ ਪੰਜਾਬ ਦੇ ਖਿਡਾਰੀਆਂ ਦੀ ਸਭ ਤੋਂ ਵੱਧ ਭਾਗੀਦਾਰੀ ਦਾ ਟੀਚਾ ਮਿਥਿਆ
ਸ਼ਹੀਦ ਭਗਤ ਸਿੰਘ ਖੇਡ ਮੁਕਾਬਲੇ ਹਰ ਸਾਲ ਕਰਵਾਏ ਜਾਣਗੇ
ਚੰਡੀਗੜ੍ਹ 26 ਅਗਸਤ (ਗਗਨਦੀਪ ਸੋਹਲ) : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁ....
 (News posted on: 27 Aug, 2014)
 Email Print 

ਰੀਓ ਉਲੰਪਿਕ ਵਿਚ ਪੰਜਾਬ ਦੇ ਖਿਡਾਰੀਆਂ ਦੀ ਸਭ ਤੋਂ ਵੱਧ ਭਾਗੀਦਾਰੀ ਦਾ ਟੀਚਾ ਮਿਥਿਆ
ਸ਼ਹੀਦ ਭਗਤ ਸਿੰਘ ਖੇਡ ਮੁਕਾਬਲੇ ਹਰ ਸਾਲ ਕਰਵਾਏ ਜਾਣਗੇ
ਚੰਡੀਗੜ੍ਹ 26 ਅਗਸਤ (ਗਗਨਦੀਪ ਸੋਹਲ) : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸੂਬੇ ਵਿਚ ਹੇਠਲੇ ਪੱਧਰ 'ਤੇ ਖੇਡ ਸੱਭਿਆਚਾਰ ਵਿਕਸਤ ਕਰਨ ਲਈ 5 ਖੇਡ ਸ਼੍ਰੇਣੀਆਂ ਹਾਕੀ, ਫੁੱਟਬਾਲ, ਬਾਸਕਿਟਬਾਲ, ਹੈਂਡਬਾਲ ਤੇ ਵਾਲੀਬਾਲ ਵਿਚ ਲੋਕਲ ਪੰਜਾਬ ਲੀਗ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਬ੍ਰਾਜੀਲ ਦੇ ਸ਼ਹਿਰ ਰੀਓ ਵਿਚ 2016 ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਦੀ ਸਭ ਤੋਂ ਵੱਧ ਭਾਗੀਦਾਰੀ ਨਿਸ਼ਚਤ ਕੀਤੀ ਜਾ ਸਕੇ।
ਅੱਜ ਇੱਥੇ ਇਕ ਉੰਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਹਰ ਹਫਤੇ ਦੇ ਸ਼ਨੀਵਾਰ ਤੇ ਐਤਵਾਰ ਨੂੰ ਸਾਰੇ 22 ਜਿਲਿਆਂ ਦੀਆਂ ਟੀਮਾਂ 5 ਵੱਖ-ਵੱਖ ਸ਼੍ਰੇਣੀਆਂ ਵਿਚ ਖਿਤਾਬ ਲਈ ਭਿੜਿਆ ਕਰਨਗੀਆਂ। ਖਿਡਾਰੀਆਂ ਨੂੰ ਆਵਾਜਾਈ ਖਰਚ ਤੇ ਰਹਿਣ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।
ਆਗਾਮੀ ਕਬੱਡੀ ਵਿਸ਼ਵ ਕੱਪ ਦੇ ਪ੍ਰੋਗਰਾਮ ਨੂੰ ਵੀ ਸ. ਬਾਦਲ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਤਹਿਤ ਕਬੱਡੀ ਦਾ ਮਹਾਂਕੁੰਭ 29 ਨਵੰਬਰ ਨੂੰ ਸ਼ੁਰੂ ਹੋਵੇਗਾ ਤੇ 13 ਦਸੰਬਰ ਨੂੰ ਖਤਮ ਹੋਵੇਗਾ। ਉਪ ਮੁੱਖ ਮੰਤਰੀ ਨੇ ਖੇਡ ਵਿਭਾਗ ਨੂੰ ਹਦਾਇਤ ਕੀਤੀ ਕਿ ਸ਼ਹੀਦ ਭਗਤ ਸਿੰਘ ਖੇਡ ਮੁਕਾਬਲੇ ਹਰ ਸਾਲ ਕਰਵਾਏ ਜਾਣ ਅਤੇ ਇਸ ਸਾਲ ਇਹ ਮੁਕਾਬਲੇ ਅਕਤੂਬਰ ਮਹੀਨੇ ਦੇ ਆਖਰੀ ਹਫਤੇ ਜਾਂ ਨਵੰਬਰ ਦੇ ਪਹਿਲੇ ਹਫਤੇ ਵਿਚ ਕਰਵਾਏ ਜਾਣਗੇ।
ਸ. ਬਾਦਲ ਨੇ ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਉਲੰਪਿਕ ਖੇਡਾਂ ਵਿਚ ਤਗਮੇ ਜਿੱਤਣ ਲਈ ਸ਼ੂਟਿੰਗ ਤੇ ਕੁਸ਼ਤੀ ਵੱਲ ਵੱਧ ਧਿਆਨ ਦੇਣ ਕਿਉਂ ਜੋ ਇਨ੍ਹਾਂ ਖੇਡਾਂ ਵਿਚ ਪੰਜਾਬ ਦੇ ਖਿਡਾਰੀ ਬਹੁਤ ਵਧੀਆ ਕਾਰਗੁਜ਼ਾਰੀ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਤੇ ਬਠਿੰਡਾ ਵਿਖੇ ਵਿਸ਼ਵ ਪੱਧਰੀ ਸ਼ੂਟਿੰਗ ਰੇਂਜਾਂ ਸਥਾਪਿਤ ਕਰਨ ਤੋਂ ਇਲਾਵਾ ਖਿਡਾਰੀਆਂ ਨੂੰ ਮੁਫਤ ਸਿਖਲਾਈ ਦੇ ਨਾਲ-ਨਾਲ ਹਥਿਆਰ, ਕਾਰਤੂਸ ਵੀ ਦਿੱਤੇ ਜਾਣਗੇ। ਉਨ੍ਹਾਂ ਐਨ.ਆਈ.ਐਸ. ਪਟਿਆਲਾ ਤੇ ਆਰਮੀ ਇੰਸਟੀਚਿਊਟ ਆਫ ਪੁਣੇ ਦੇ ਮਾਹਿਰਾਂ ਦੀਆਂ ਸੇਵਾਵਾਂ ਲੈਣ 'ਤੇ ਵੀ ਜ਼ੋਰ ਦਿੱਤਾ।
% ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਦੇ ਹੈਡਕੁਆਟਰ ਨੂੰ ਮੁਹਾਲੀ ਦੇ ਸੈਕਟਰ 78 ਵਿਖੇ ਸਥਾਪਿਤ ਕਰਨ ਨੂੰ ਵੀ ਉਪ ਮੁੱਖ ਮੰਤਰੀ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਇਸ ਸੰਸਥਾ ਲਈ ਡਾਇਰੈਕਟਰ ਜਰਨਲ ਦੀ ਨਿਯੁਕਤੀ ਅਗਲੇ ਮਹੀਨੇ ਦੇ ਅੰਤ ਤੱਕ ਹਰ ਹਾਲ ਕਰਨ ਲਈ ਵੀ ਵਿਭਾਗੀ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ।
ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਹਾਲ ਹੀ ਵਿਚ ਗਲਾਸਗੋ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਦੱਖਣੀ ਕੋਰੀਆ ਵਿਖੇ ਹੋ ਰਹੀਆਂ ਏਸ਼ੀਅਨ ਖੇਡਾਂ ਵਿਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਦੇ ਨਾਲ ਹੀ ਸਨਮਾਨਿਤ ਕੀਤਾ ਜਾਵੇਗਾ ਕਿਉਂਕਿ ਵਰਤਮਾਨ ਸਮੇਂ ਖਿਡਾਰੀ ਏਸ਼ੀਅਨ ਖੇਡਾਂ ਦੀ ਤਿਆਰੀ ਵਿਚ ਲੱਗੇ ਹਨ।
ਪਸ਼ੂ ਪਾਲਣ ਵਿਭਾਗ ਦੀ ਰਾਜ ਪੱਧਰੀ ਸਮੀਖਿਆ ਮੀਟਿੰਗ ਹੋਈ ਪੰਜਾਬ ਸਰਕਾਰ ਇਕ ਹਜ਼ਾਰ ਪਿੰਡਾਂ 'ਚ ਕਿਸਾਨ ਜਾਗਰੂਕਤਾ ਕੈਂਪ ਲਗਾਵੇਗੀ- ਰਣੀਕੇ

ਚੰਡੀਗੜ੍ਹ, 27 ਅਗਸਤ (ਬਾਬੂਸ਼ਾਹੀ ਬਿਉਰੋ) : ਪੰਜਾਬ ਦੇ ਕਿਸਾਨਾਂ ਨੂੰ ਸਰਕਾਰੀ ਸਕੀਮਾਂ ਅਤੇ ਵੱਖ-ਵੱਖ ਸਹਾਇਕ ਕਿੱਤਿਆਂ ਦੀ ਜਾਣਕਾਰੀ ਦੇਣ ਅਤੇ ਜਾਗਰੂਕਤਾ ਫੈਲਾਉਣ ਲਈ ਪੰਜਾਬ ਸਰਕਾਰ ਵੱਖ-ਵੱਖ ਜ਼ਿਲ੍ਹਿਆਂ ਦੇ ਇਕ ਹਜ਼ਾ....
 (News posted on: 27 Aug, 2014)
 Email Print 

ਚੰਡੀਗੜ੍ਹ, 27 ਅਗਸਤ (ਬਾਬੂਸ਼ਾਹੀ ਬਿਉਰੋ) : ਪੰਜਾਬ ਦੇ ਕਿਸਾਨਾਂ ਨੂੰ ਸਰਕਾਰੀ ਸਕੀਮਾਂ ਅਤੇ ਵੱਖ-ਵੱਖ ਸਹਾਇਕ ਕਿੱਤਿਆਂ ਦੀ ਜਾਣਕਾਰੀ ਦੇਣ ਅਤੇ ਜਾਗਰੂਕਤਾ ਫੈਲਾਉਣ ਲਈ ਪੰਜਾਬ ਸਰਕਾਰ ਵੱਖ-ਵੱਖ ਜ਼ਿਲ੍ਹਿਆਂ ਦੇ ਇਕ ਹਜ਼ਾਰ ਪਿੰਡਾਂ 'ਚ ਬਹੁਤ ਜਲਦ 'ਕਿਸਾਨ ਕੈਂਪ' ਲਗਾਉਣ ਜਾ ਰਹੀ ਹੈ।ਇਨ੍ਹਾਂ ਕੈਂਪਾਂ ਲਈ ਖਾਸ ਤੌਰ 'ਤੇ ਇਕ ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ। ਇਹ ਜਾਣਕਾਰੀ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਪਸ਼ੂ ਪਾਲਣ ਵਿਭਾਗ ਦੀ ਰਾਜ ਪੱਧਰੀ ਸਮੀਖਿਆ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਅਤੇ ਵੱਖ-ਵੱਖ ਵਿਭਾਗੀ ਸਕੀਮਾਂ ਦੀ ਜਾਣਕਾਰੀ ਇਨ੍ਹਾਂ 'ਕਿਸਾਨ ਕੈਂਪਾਂ' 'ਚ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ ਸਹਾਇਕ ਧੰਦਿਆਂ ਜਿਵੇਂ ਪਸ਼ੂ ਪਾਲਣ ਤੇ ਡੇਅਰੀ ਆਦਿ ਵੱਲ ਪ੍ਰੇਰਿਤ ਕਰਨ ਲਈ ਖਾਸ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨ ਕੈਂਪਾਂ ਲਈ ਹਰੇਕ ਪਿੰਡ 'ਚ ਦਸ ਹਜ਼ਾਰ ਰੁਪਏ ਖਰਚੇ ਜਾਣਗੇ ਅਤੇ ਇਕ ਹਜ਼ਾਰ ਪਿੰਡਾਂ ਲਈ ਇਹ ਰਾਸ਼ੀ ਇਕ ਕਰੋੜ ਰੁਪਏ ਬਣਦੀ ਹੈ। ਪੰਜਾਬ 'ਚ ਘੱਟ ਬਾਰਿਸ਼ਾਂ ਕਰਕੇ ਸੋਕੇ ਵਰਗੇ ਹਾਲਾਤਾਂ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ 'ਚ ਨਾ-ਮਾਤਰ ਮੀਂਹ ਪੈਣ ਕਰਕੇ ਹਰੇ ਚਾਰੇ ਦੀ ਘਾਟ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਪੱਧਰ 'ਤੇ ਕੇਂਦਰ ਸਰਕਾਰ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਸੂਬਾ ਸਰਕਾਰ ਨੂੰ ਇਸ ਦਾ ਸਕਾਰਾਤਮਕ ਹੱਲ ਨਿਕਲਣ ਦਾ ਯਕੀਨ ਹੈ।
ਇਸ ਤੋਂ ਪਹਿਲਾਂ ਪਸ਼ੂ ਪਾਲਣ ਵਿਭਾਗ ਦੀ ਰਾਜ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਗੁਲਜ਼ਾਰ ਸਿੰਘ ਰਣੀਕੇ ਨੇ ਪਸ਼ੂ ਮੇਲਿਆਂ ਦੀ ਸਫਲਤਾ ਲਈ ਅਧਿਕਾਰੀਆਂ ਨੂੰ ਖਾਸ ਹਦਾਇਤਾਂ ਕੀਤੀਆਂ। ਉਨ੍ਹਾਂ ਗਲਘੋਟੂ ਅਤੇ ਮੂੰਹ-ਖੁਰ ਟੀਕਾਕਰਨ ਦੀ ਜ਼ਿਲ੍ਹਾਵਾਰ ਸਮੀਖਿਆ ਕੀਤੀ। ਇਸ ਤੋਂ ਇਲਾਵਾ ਪੋਲੀਕਲੀਨਿਕਾਂ, ਮੋਬਾਇਲ ਵੈਨਾਂ, ਪੋਲਟਰੀ ਤੇ ਪਿਗਰੀ ਅਤੇ ਸੀਮਨ ਬੈਂਕਾਂ ਆਦਿ ਵਿਖੇ ਕੀਤੇ ਕੰਮ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਸ਼ੂ ਪਾਲਕ ਕਿਸਾਨਾਂ ਨੂੰ ਕਿਸੇ ਪੱਧਰ 'ਤੇ ਕੋਈ ਸਮੱਸਿਆ ਨਾ ਆਉਣ ਦਿੱਤੀ ਜਾਵੇ।
ਇਸ ਮੌਕੇ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਦੇਸ ਰਾਜ ਧੁੱਗਾ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਵਿੱਤੀ ਕਮਿਸ਼ਨਰ ਸ੍ਰੀ ਜੀ. ਵਜਰਾਲਿੰਗਮ, ਡਾਇਰੈਕਟਰ ਸ੍ਰੀ ਐਚ.ਐਸ. ਸੰਧਾ, ਵਿਭਾਗ ਦੇ ਸੀਨੀਅਰ ਅਧਿਕਾਰੀ ਤੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਡਾਇਰੈਕਟਰ ਹਾਜ਼ਰ ਸਨ।
ਫੋਟੋ ਕੈਪਸ਼ਨ- ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਪਸ਼ੂ ਪਾਲਣ ਵਿਭਾਗ ਦੀ ਰਾਜ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।

Tirchhi Nazar
Why Tirchhi Nazar turns Digital ?
Our basic purpose is facilitating interaction with information. People must have...
ਕੀ ਪਟਿਆਲੇ ਅਤੇ ਤਲਵੰਡੀ ਸਾਬੋ ਦੀ ਬਾਈ- ਇਲੈਕਸ਼ਨ ਦੇ ਨਤੀਜੇ ਨਾਲ ਆਮ ਆਦਮੀ ਪਾਰਟੀ ਦੀ ਹੋਂਦ ਖਤਰੇ ਵਿਚ ਹੈ ?
 
ਨਹੀਂ
ਹਾਂ
ਕੁਝ ਕਹਿਣਾ ਮੁਸ਼ਕਲ
 
Show Results     View Old Polls
Des Pardes Times
ਮੈਂ ਤੇ ਮੇਰੀ ਕਲਮ -
ਆਜ਼ਾਦੀ ਦੇ ਅਸਲੀ ਮਹਿਣੇ ਸਿੱਖਣ ਦੀ ਕੋਸ਼ਿਸ਼ ਕਰੀਏ
ਗੁਲਸ਼ਨ ਦਿਆਲ , ਸੈਨ ਹੋਜ਼ੇ , ਯੂ ਐਸ ਏ - sohnigullu@gmail.com Cell Number:+1-510-709-5070
ਮੈਂ ਤੇ ਮੇਰੀ ਕਲਮ -
ਜਾਤ ਪਾਤ ਦੇ ਵਿਤਕਰੇ -ਕੁਦਰਤ ਤੋਂ ਮੁਨੱਕਰ ਨਾ ਹੋਵੋ
ਗੁਲਸ਼ਨ ਦਿਆਲ , ਸੈਨ ਹੋਜ਼ੇ , ਯੂ ਐਸ ਏ - sohnigullu@gmail.com Cell Number:+1-510-709-5070
Punjabi Post
ਇਰਾਕ ਦੀ ਹਿੰਸਾ ਦਾ ਨਵਾਂ ਸ਼ਿਕਾਰ,ਯਾਜੀਦੀ ਭਾਈਚਾਰਾ
ਇਰਾਕ ਦੀ ਹਿੰਸਾ ਦਾ ਨਵਾਂ ਸ਼ਿਕਾਰ,ਯਾਜੀਦੀ ਭਾਈਚਾਰਾ
ਬਲਰਾਜ ਸਿੰਘ ਸਿੱਧੂ ਐੱਸ.ਪੀ. Mob.: 9815124449
ਬਾਵਾ ਬੋਲਦਾ ਹੈ
ਫਕੀਰ ਫਨਕਾਰ ਸੀ ਬਰਕਤ ਸਿੱਧੂ
ਲੇਖਕ ਨਿੰਦਰ ਘੁਗਿਆਣਵੀ ਅੱਜਕਲ ਟੋਰਾਂਟੋ ਆਏ ਹੋਏ ਹਨ। ਪਾਠਕਾਂ ਦੀ ਸਹੂਲਤ ਲਈ ਫੋਨ ਨੰਬਰ-647-389-3140 ਹੈ)
ਨੁਕਰਾਂ
ਊਤ ਗਿਆ ਆ ਆਵਾ
ਗੁਰਮੀਤ ਸਿੰਘ ਪਲਾਹੀ, 218 ਗੁਰੂ ਹਰਿਗੋਬਿੰਦ ਨਗਰ ਫਗਵਾੜਾ। ਮੋਬਾ : 98158-02070
ਪੰਜਾਬ ਲਈ ਦਿੱਲੀ ਅਜੇ ਵੀ ਦੂਰ।
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ
ਗੁਰਮੀਤ ਸਿੰਘ ਪਲਾਹੀ, 218 ਗੁਰੂ ਹਰਿਗੋਬਿੰਦ ਨਗਰ ਫਗਵਾੜਾ। ਮੋਬਾ : 98158-02070

View Archived Articles
                 
Gurnam Singh & Company